ਨਿਊ ਬਰੰਸਵਿਕ ਵਿੱਚ ਬਰਫੀਲੇ ਤੂਫਾਨ ਤੋਂ ਬਾਅਦ ਦੋ ਲੋਕਾਂ ਦੀ ਮੌਤ

ਨਿਊ ਬਰੰਸਵਿਕ, 28 ਜਨਵਰੀ (ਸ.ਬ.) ਕੈਨੇਡਾ ਦੇ ਨਿਊ ਬਰੰਸਵਿਕ ਵਿਚ ਇਸ ਹਫਤੇ ਆਏ ਬਰਫੀਲੇ ਤੂਫਾਨ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ| ਇਸ ਗੱਲ ਦੀ ਪੁਸ਼ਟੀ ਪ੍ਰੀਮੀਅਰ ਬਰੀਅਨ ਗਾਲਾਂਟ ਨੇ ਕੀਤੀ ਹੈ| ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਕਾਰਬਨ ਮੋਨੋਆਕਸਾਈਡ ਕਰਕੇ ਹੋਈ| ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ| ਦੋ ਹੋਰ ਵਿਅਕਤੀ ਕਾਰਬਨ ਮੋਨੋਮਾਈਕਸਾਈਡ ਕਾਰਨ ਪ੍ਰਭਾਵਿਤ ਹੋਏ| ਪ੍ਰੀਮੀਅਰ ਗਾਲਾਂਟ ਨੇ ਉਕਤ ਵਿਅਕਤੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਉਮੀਦ ਕੀਤੀ| ਪ੍ਰੀਮੀਅਰ ਨੇ ਕਿਹਾ ਕਿ ਨਿਊ ਬਰੰਸਵਿਕ ਵਿਚ ਖਤਰਨਾਕ ਪੱਧਰ ਤੇ ਜਨਰੇਟਰਾਂ, ਬਾਰਬੀਕਿਊਜ਼ ਅਤੇ ਘਰਾਂ ਦੇ ਅੰਦਰ ਅੱਗ ਦੀ ਵਰਤੋਂ ਕੀਤੀ ਜਾ ਰਹੀ ਹੈ| ਇਸ ਹਫਤੇ ਆਏ ਭਿਆਨਕ ਬਰਫੀਲੇ ਤੂਫਾਨ ਤੋਂ ਬਾਅਦ ਤਿੰਨ ਕਮਿਊਨਿਟੀਆਂ ਨੇ ਇੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ| ਦੱਸਿਆ ਜਾ ਰਿਹਾ ਹੈ ਕਿ ਤੂਫਾਨ ਕਾਰਨ ਇੱਥੇ ਹਜ਼ਾਰਾਂ ਘਰਾਂ ਦੀ ਬੱਤੀ ਗੁੱਲ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Leave a Reply

Your email address will not be published. Required fields are marked *