ਨਿਊ ਮੈਕਸੀਕੋ ਸ਼ਹਿਰ ਵਿੱਚ ਬੱਸ ਤੇ ਟਰੱਕ ਦੀ ਟੱਕਰ, 7 ਵਿਅਕਤੀ ਦੀ ਮੌਤ

ਵਾਸ਼ਿੰਗਟਨ, 31 ਅਗਸਤ (ਸ.ਬ.) ਦੱਖਣੀ-ਪੱਛਮੀ ਅਮਰੀਕਾ ਦੇ ਨਿਊ ਮੈਕਸੀਕੋ ਸ਼ਹਿਰ ਵਿਚ ਬੀਤੀ ਰਾਤ ਇਕ ਯਾਤਰੀ ਬੱਸ ਅਤੇ ਇਕ ਟਰੱਕ ਵਿਚਕਾਰ ਟੱਕਰ ਹੋ ਗਈ| ਪੁਲੀਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਟੱਕਰ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ| ਦੁਰਘਟਨਾ ਵਿਚ ਬੱਸ ਅਤੇ ਟਰੱਕ ਦਾ ਡਰਾਈਵਰ ਵੀ ਜ਼ਖਮੀ ਹੋਏ ਹਨ|
ਪੁਲੀਸ ਅਧਿਕਾਰੀ ਰੇਅ ਵਿਲਸਨ ਨੇ ਦੱਸਿਆ ਕਿ ਇਸ ਟਰੱਕ ਦਾ ਟਾਇਰ ਫੱਟ ਗਿਆ ਸੀ ਅਤੇ ਇਹ ਡਿਵਾਈਡਰ ਪਾਰ ਕਰਦਾ ਹੋਇਆ ਸੜਕੇ ਦੇ ਦੂਜੇ ਪਾਸਿਓਂ ਆ ਰਹੀ ਇਕ ਯਾਤਰੀ ਬੱਸ ਨਾਲ ਟਕਰਾ ਗਿਆ| ਇਹ ਹਾਦਸਾ ਥੋਰਿਯੂ ਸ਼ਹਿਰ ਨੇੜੇ ਰਾਤ ਦੇ 12 ਵਜੇ ਹੋਇਆ| ਇਸ ਬੱਸ ਵਿਚ 49 ਯਾਤਰੀ ਸਵਾਰ ਸਨ| ਬੱਸ ਅਲਬਰਕ ਤੋਂ ਫੀਨਿਕਸ ਜਾ ਰਹੀ ਸੀ|

Leave a Reply

Your email address will not be published. Required fields are marked *