ਨਿਊ ਸਵਰਾਜ ਨਗਰ ਵਿਖੇ ਛੋਟੇ ਮਕਾਨ ਬਣਾਉਣ ਉਪਰ ਪਾਬੰਦੀ ਲਾਉਣ ਦੀ ਮੰਗ

ਖਰੜ, 30 ਅਪ੍ਰੈਲ (ਕੁਸ਼ਲ ਆਨੰਦ) ਖਰੜ ਦੇ ਨਿਊ ਸਵਰਾਜ ਨਗਰ ਦੇ ਵਸਨੀਕਾਂ ਮਨੀਸ਼ ਸ਼ਰਮਾ, ਜਤਿੰਦਰ ਸ਼ਰਮਾ ਅਤੇ ਹੋਰਨਾਂ ਨੇ ਨਗਰ ਕੌਂਸਲ ਖਰੜ ਦੇ ਈ ਓ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਨਗਰ ਵਿੱਚ ਛੋਟੇ ਮਕਾਨ ਬਣਾਉਣ ਉਪਰ ਪਾਬੰਦੀ ਲਗਾਈ ਜਾਵੇ|
ਇਸ ਮੌਕੇ ਉਹਨਾਂ ਕਿਹਾ ਕਿ ਇਸ ਨਗਰ ਵਿੱਚ ਇਕ ਬਿਲਡਰ ਵਲੋਂ ਪਹਿਲਾਂ ਵੀ ਛੋਟੇ ਮਕਾਨ ਬਣਾ ਕੇ ਵੇਚੇ ਗਏ ਹਨ ਅਤੇ ਹੁਣ ਵੀ ਉਹ ਦੋ ਛੋਟੇ ਮਕਾਨ ਬਣਾ ਰਿਹਾ ਹੈ| ਇਹਨਾ ਛੋਟੇ ਮਕਾਨਾਂ ਕਾਰਨ ਇਹਨਾਂ ਵਿੱਚ ਕਾਰਾਂ ਨਹੀਂ ਖੜੀਆਂ ਹੋ ਸਕਦੀਆਂ ਜਿਸ ਕਰਕੇ ਇਹਨਾਂ ਦੀਆਂ ਕਾਰਾਂ ਸੜਕ ਉੱਪਰ ਖੜਦੀਆਂ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਨਗਰ ਵਿੱਚ ਛੋਟੇ ਮਕਾਨ ਬਣਾਉਣ ਉਪਰ ਪਾਬੰਦੀ ਲਗਾਈ ਜਾਵੇ|
ਇਸ ਮੌਕੇ ਸੋਨੂੰ ਕੁਮਾਰ, ਸੰਜੀਵ ਕੁਮਾਰ, ਸੰਜੀਵ ਪ੍ਰਾਸਰ, ਚੰਦਰ ਮੋਹਣ, ਦੀਪਕ, ਰੂਬੀ, ਗਗਨ, ਰਜਿੰਦਰ ਕੁਮਾਰ, ਪ੍ਰੇਮ ਨਾਥ, ਕੰਵਲਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ|

Leave a Reply

Your email address will not be published. Required fields are marked *