ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਸਿਆਸਤ ਨੂੰ ‘ਅਲਵਿਦਾ’ ਆਖਣ ਦਾ ਕੀਤਾ ਐਲਾਨ

ਸਿਡਨੀ, 19 ਜਨਵਰੀ (ਸ.ਬ.) ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਮਾਈਕ ਬੇਅਰਡ ਨੇ ਸਿਆਸਤ ਨੂੰ ਅਲਵਿਦਾ ਆਖਣ ਦਾ ਐਲਾਨ ਕੀਤਾ ਹੈ| ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਾਈਕ ਨੇ ਕਿਹਾ ਕਿ ਦਹਾਕੇ ਤੱਕ ਸਿਆਸਤ ਅਤੇ ਜਨਤਾ ਵਿੱਚ ਰਹਿਣ ਤੋਂ ਬਾਅਦ ਉਹ ਹੁਣ ਰਾਜਨੀਤੀ ਨੂੰ ਅਲਵਿਦਾ ਆਖਣ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਉਹ ਜੀਵਨ ਵਿੱਚ ਕਦੇ ਵੀ ਕੈਰੀਅਰ ਸਿਆਸਤਦਾਨ ਨਹੀਂ ਬਣਨਾ ਚਾਹੁੰਦੇ ਸਨ| ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੇ ਹਫ਼ਤੇ ਉਨ੍ਹਾਂ ਦੀ ਪਾਰਟੀ ਦੀ ਇੱਕ ਬੈਠਕ   ਹੋਵੇਗੀ, ਜਿਸ ਵਿੱਚ ਉਨ੍ਹਾਂ ਦੀ ਥਾਂ ਨਵਾਂ ਆਗੂ ਚੁਣਿਆ ਜਾਵੇਗਾ|
ਜਿਕਰਯੋਗ ਹੈ ਕਿ ਮਾਈਕ             ਬੇਅਰਡ ਆਸਟਰੇਲੀਆ ਦੇ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸਨ|  ਪਰਿਵਾਰ ਅਤੇ ਮਾਪਿਆਂ ਦੀ ਸੇਵਾ ਕਰਨਾ ਹੀ ਉਨ੍ਹਾਂ ਵਲੋਂ ਸਿਆਸਤ ਨੂੰ ਅਲਵਿਦਾ ਆਖਣ ਦਾ ਇੱਕ ਪ੍ਰਮੁੱਖ ਕਾਰਨ ਹੈ|

Leave a Reply

Your email address will not be published. Required fields are marked *