ਨਿਊ ਸਾਊਥ ਵੇਲਜ਼ ਦੇ ਬਲੂ ਮਾਊਂਟੇਨ ਵਿੱਚ ਜ਼ਮੀਨ ਖਿਸਕਣ ਕਾਰਨ 1 ਦੀ ਮੌਤ, 2 ਜ਼ਖਮੀ

ਸਿਡਨੀ, 29 ਨਵੰਬਰ (ਸ.ਬ.) ਨਿਊ ਸਾਊਥ ਵੇਲਜ਼ ਦੇ ਬਲੂ ਮਾਊਂਟੇਨ ਵਿੱਚ ਜ਼ਮੀਨ ਖਿਸਕਣ ਕਾਰਨ ਪੈਦਲ ਚੱਲਣ ਵਾਲਿਆਂ ਵਿੱਚੋਂ ਇਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ| ਇਸ ਗੱਲ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ ਹੈ| ਇਹ ਹਾਦਸਾ ਨਿਊ ਸਾਊਥ ਵੇਲਜ਼ ਦੇ ਕਟੂੰਬਾ ਤੋਂ 8 ਕਿਲੋਮੀਟਰ ਦੂਰ ਵੈਂਟਵਰਥ ਫਾਲਸ ਨੈਸ਼ਨਲ ਪਾਰਕ ਵਿੱਚ ਵਾਪਰਿਆ ਹੈ, ਜੋ ਕਿ ਪ੍ਰਸਿੱਧ ਸੈਲਾਨੀ ਸਥਲ ਹੈ| ਘਟਨਾ ਵਾਲੀ ਥਾਂ ਤੇ ਹੈਲੀਕਾਪਟਰ ਵਿੱਚ ਮੌਜੂਦ ਪੈਰਾ-ਮੈਡੀਕਲ ਅਧਿਕਾਰੀਆਂ ਜ਼ਖਮੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਜੋ ਕਿ ਰੱਸੀ ਦੇ ਸਹਾਰੇ ਉਨ੍ਹਾਂ ਨੂੰ ਬਚਾ ਰਹੇ ਹਨ| ਸਵੇਰੇ ਤਕਰੀਬਨ 11. 45 ਵਜੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਐਂਬੂਲੈਂਸ ਅਤੇ ਦੋ ਬਚਾਅ ਹੈਲੀਕਾਪਟਰ ਬਚਾਅ ਕਰਚਮਾਰੀਆਂ ਦੀ ਮਦਦ ਕਰ ਰਹੇ ਹਨ| ਜ਼ਖਮੀ ਹੋਏ ਲੋਕਾਂ ਦੀ ਉਮਰ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਸੈਲਾਨੀ ਨਹੀਂ ਬਲਕਿ ਠੇਕੇਦਾਰ ਹਨ|
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਕੰਧ ਦੀ ਮੁਰੰਮਤ ਕਰ ਰਹੇ ਸਨ, ਜਿਸ ਦੌਰਾਨ ਉਹ ਢਹਿ-ਢੇਰੀ ਹੋ ਗਈ| ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੇਤਰ ਤੋਂ ਦੂਰ ਰਹਿਣ|

Leave a Reply

Your email address will not be published. Required fields are marked *