ਨਿਊ ਸਾਊਥ ਵੇਲਜ਼ ਵਿਚ ਘਰ ਨੂੰ ਲੱਗੀ ਅੱਗ, 70 ਸਾਲਾ ਬਜ਼ੁਰਗ ਦੀ ਮੌਤ

ਨਿਊ ਸਾਊਥ ਵੇਲਜ਼, 3 ਜੂਨ (ਸ.ਬ.)  ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਅੱਜ ਤੜਕੇ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 70 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ| ਫਾਇਰਫਾਈਟਰਜ਼ ਅਧਿਕਾਰੀ ਨੂੰ ਸਵੇਰੇ ਤਕਰੀਬਨ 6.30 ਵਜੇ ਸੂਚਨਾ ਮਿਲੀ ਕਿ ਨਿਊ ਸਾਊਥ ਵੇਲਜ਼ ਦੇ ਗਰੀਨਵੈਲ ਪੁਆਇੰਟ ਰੋਡ ਤੇ ਇਕ ਘਰ ਨੂੰ ਅੱਗ ਲੱਗ ਗਈ|
ਫਾਇਰਫਾਈਟਰਜ਼ ਅਧਿਕਾਰੀ ਛੇਤੀ ਹੀ ਗਰੀਨਵੈਲ ਪੁਆਇੰਟ ਰੋਡ ਤੇ ਪੁੱਜੇ ਅਤੇ ਤੁਰੰਤ ਅੱਗ ਬੁਝਾਈ, ਅੱਗ ਨਾਲ ਘਰ ਦੀ ਛੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ| ਫਾਇਰਫਾਈਟਰਜ਼ ਅਧਿਕਾਰੀਆਂ ਨੂੰ ਘਰ ਵਿਚੋਂ 70 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਅਤੇ ਇਕ ਔਰਤ ਜੋ ਕਿ ਘਰ ਵਿੱਚ ਰਹਿੰਦੀ ਹੈ, ਉਹ ਸਿਡਨੀ ਵਿੱਚ ਮਿਲੀ| ਪੁਲੀਸ ਨੂੰ ਇਹ ਮਾਮਲਾ ਸ਼ੱਕੀ ਨਹੀਂ ਲੱਗ ਰਿਹਾ ਹੈ| ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ|

Leave a Reply

Your email address will not be published. Required fields are marked *