ਨਿਊ ਸਾਊਥ ਵੇਲਜ਼ ਵਿੱਚ ਗੋਲੀਬਾਰੀ, ਇਕ ਦੀ ਮੌਤ

ਨਿਊ ਸਾਊਥ ਵੇਲਜ਼, 3 ਜੁਲਾਈ (ਸ.ਬ.) ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟ ਵਿੱਚ ਗੋਲੀਬਾਰੀ ਦੌਰਾਨ  ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਨਿਊ ਸਾਊਥ ਵੇਲਜ਼ ਦੇ ਐਂਬੂਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲੀ|
ਉਨ੍ਹਾਂ ਦੱਸਿਆ ਕਿ ਇਹ ਘਟਨਾ ਵਯੌਂਗ ਦੇ ਵਾਰਨਰ ਐਵੇਨਿਊ ਵਿੱਚ ਵਾਪਰੀ| ਪੁਲੀਸ ਮੁਤਾਬਕ ਘਟਨਾ ਵਾਲੀ ਥਾਂ ਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਗੋਲੀਬਾਰੀ ਵਿੱਚ ਗੰਭੀਰ ਜ਼ਖਮੀ ਹੋਏ 22 ਸਾਲਾ ਵਿਅਕਤੀ ਦਾ ਇਲਾਜ ਕੀਤਾ ਪਰ ਉਸ ਦੀ ਮੌਤ ਹੋ ਗਈ| ਇਸ ਤੋਂ ਇਲਾਵਾ 28 ਸਾਲ ਦੇ ਇਕ ਹੋਰ ਵਿਅਕਤੀ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ| ਪੁਲੀਸ ਮੁਤਾਬਕ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਘਟਨਾ ਦੇ ਆਲੇ-ਦੁਆਲੇ ਦੇ ਹਲਾਤਾਂ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *