ਨਿਊ ਸਾਊਥ ਵੇਲਜ਼ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ

ਨਿਊ ਸਾਊਥ ਵੇਲਜ਼, 28 ਅਕਤੂਬਰ (ਸ.ਬ.) ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ| ਇਹ ਜਹਾਜ਼ ਨਿਊ ਸਾਊਥ ਵੇਲਜ਼ ਦੇ ਟਾਰੀ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ| ਮੌਕੇ ਤੇ ਨਿਊ ਸਾਊਥ ਵੇਲਜ਼ ਦੇ ਫਾਇਰ ਵਿਭਾਗ ਅਤੇ ਬਚਾਅ ਟੀਮ ਦੇ ਅਧਿਕਾਰੀ ਪੁੱਜੇ| ਉਨ੍ਹਾਂ ਦੱਸਿਆ ਕਿ ਤੇਲ ਲੀਕ ਹੋਣ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ|
ਅਧਿਕਾਰੀਆਂ ਮੁਤਾਬਕ ਜਹਾਜ਼ ਤੂਵੂਮਬਾ ਤੋਂ ਟਾਰੀ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਈਵੇਅ ਤੋਂ 10 ਮੀਟਰ ਦੂਰ ਝਾੜੀਆਂ ਵਿੱਚ ਜਾ ਡਿੱਗਾ| ਪੁਲੀਸ ਨੇ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ| ਪੁਲੀਸ ਮੁਤਾਬਕ ਜਹਾਜ਼ ਵਿੱਚ ਕੋਈ ਹੋਰ ਯਾਤਰੀ ਸਵਾਰ ਨਹੀਂ ਸੀ|
ਪੁਲੀਸ ਦਾ ਕਹਿਣਾ ਹੈ ਕਿ ਹਾਦਸੇ ਦੀ ਫੋਰੈਂਸਿਕ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾਵੇਗੀ| ਆਸਟ੍ਰੇਲੀਅਨ ਟਰਾਂਸਪੋਰਟੇਸ਼ਨ ਸੁਰੱਖਿਆ ਬਿਊਰੋ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *