ਨਿਊ ਸਾਊਥ ਵੇਲਜ਼ ਵਿੱਚ ਹੈਲੀਕਾਪਟਰ ਹਾਦਸਾ, ਪਾਇਲਟ ਦੀ ਮੌਤ

ਨਿਊ ਸਾਊਥ ਵੇਲਜ਼, 16 ਜੂਨ (ਸ.ਬ.) ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਜੰਗਲੀ ਖੇਤਰ ਵਿੱਚ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ| ਇਹ ਹੈਲੀਕਾਪਟਰ ਨਿਊ ਸਾਊਥ ਵੇਲਜ਼ ਦੇ ਬਾਲਿਨਾ ਨੇੜੇ ਬਰੋਕਲੇਟ ਦੇ ਜੰਗਲੀ ਖੇਤਰ ਵਿੱਚ ਸਵੇਰੇ 9 ਵਜੇ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 71 ਸਾਲਾ ਪਾਇਲਟ ਦੀ ਮੌਤ ਹੋ ਗਈ|  ਪੁਲੀਸ ਨੇ ਦੱਸਿਆ ਕਿ ਹੈਲੀਕਾਪਟਰ ਕੁਈਨਜ਼ਲੈਂਡ ਵਿੱਚ ਹੇਕ ਫੀਲਡ ਫਲਾਇੰਗ ਕਲੱਬ ਤੋਂ ਬਾਲਿਨਾ ਹਵਾਈ ਅੱਡੇ ਵੱਲ ਜਾ ਰਿਹਾ ਸੀ|
ਸਥਾਨਕ ਲੋਕਾਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਹਾਦਸੇ ਦੇ ਸ਼ਿਕਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਬਹੁਤ ਉਚੀ ਆਵਾਜ਼ ਸੁਣੀ| ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਘਟਨਾ ਦਾ ਕਾਰਨ ਘੱਟ ਰੌਸ਼ਨੀ ਅਤੇ ਧੁੰਦ ਦਾ ਹੋਣਾ ਹੈ|

Leave a Reply

Your email address will not be published. Required fields are marked *