ਨਿਊ ਸਾਊਥ ਵੇਲਜ਼ ਸਰਕਾਰ ਨੇ ਗ਼ਲਤ ਪਤੇ ਤੇ ਭੇਜੇ ਸੈਂਕੜੇ ਬੰਦੂਕ ਲਾਈਸੈਂਸ

ਸਿਡਨੀ, 17 ਅਪ੍ਰੈਲ (ਸ.ਬ.) ਨਿਊ ਸਾਊਥ ਵੇਲਜ਼ ਸਰਕਾਰ ਨੇ ਪੂਰੇ ਸੂਬੇ ਵਿੱਚ ਕਰੀਬ 104 ਬੰਦੂਕ ਲਾਈਸੈਂਸਾਂ ਨੂੰ ਗਲਤ ਪਤਿਆਂ ਤੇ ਭੇਜ ਦਿੱਤਾ ਹੈ| ਇੱਕ ਅੰਦਾਜ਼ੇ ਮੁਤਾਬਕ ਸਰਵਿਸ ਨਿਊ ਸਾਊਥ ਵੇਲਜ਼ (ਸਰਕਾਰ ਦੀ ਇੱਕ ਬਾਡੀ) ਵਲੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕਰੀਬ 2500 ਦਸਤਾਵੇਜ਼ਾਂ ਨੂੰ ਗ਼ਲਤ ਪਤਿਆਂ ਤੇ ਭੇਜਿਆ ਗਿਆ ਹੈ| ਇਨ੍ਹਾਂ ਵਿੱਚੋਂ 104 ਬੰਦੂਕ ਲਾਈਸੈਂਸ ਹਨ| ਸਰਵਿਸ ਦੀ ਇਸ ਗਲਤੀ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿੱਚ ਹਥਿਆਰਾਂ ਨਾਲ ਸੰਬੰਧਤ ਸਟੋਰ ਹਾਈ ਅਲਰਟ ਤੇ ਹਨ|
ਪੁਲੀਸ ਨੇ ਸਟੋਰ ਮਾਲਕਾਂ ਨੂੰ ਕਿਹਾ ਹੈ ਕਿ ਕੋਈ ਵੀ ਹਥਿਆਰ ਵੇਚਣ ਤੋਂ ਪਹਿਲਾਂ ਉਹ ਪੂਰੀ ਸਾਵਧਾਨੀ ਨਾਲ ਲਾਈਸੈਂਸ ਤੇ ਲੱਗੀ ਤਸਵੀਰ ਦੀ ਜਾਂਚ ਕਰਨ| ਜੇਕਰ ਖਰੀਦਦਾਰ ਦੀ ਸ਼ਕਲ ਲਾਈਸੈਂਸ ਤੇ ਲੱਗੀ ਹੋਈ ਤਸਵੀਰ ਨਾਲ ਮੇਲ ਖਾਂਦੀ ਹੋਵੇ ਤਾਂ ਉਸ ਨੂੰ ਹਥਿਆਰ ਦਿੱਤਾ ਜਾਵੇ|
ਇਸ ਦੇ ਨਾਲ ਸਰਵਿਸ ਨਿਊ ਸਾਊਥ ਵੇਲਜ਼ ਵਲੋਂ ਗ਼ਲਤ ਪਤਿਆਂ ਤੇ ਭੇਜੇ ਗਏ ਲਾਈਸੈਂਸਾਂ ਨੂੰ ਵਾਪਸ ਲੈਣ ਦੀਆਂ ਕੋਸ਼ਿਸ਼ਾਂ ਵੀ ਪੂਰੀ ਤਰ੍ਹਾਂ ਨਾਲ ਕੀਤੀਆਂ ਜਾ ਰਹੀਆਂ ਹਨ|

Leave a Reply

Your email address will not be published. Required fields are marked *