ਨਿਕਾਰਾਗੁਆ ਵਿੱਚ ਪ੍ਰਦਰਸ਼ਨ ਦੌਰਾਨ 5 ਵਿਅਕਤੀਆਂ ਦੀ ਮੌਤ

ਮਾਨਾਗੁਆ, 5 ਜੂਨ (ਸ.ਬ.) ਨਿਕਾਰਾਗੁਆ ਦੇ ਮਸਾਯਾ ਵਿਚ ਪੁਲੀਸ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਕਾਰ ਰਾਤ ਨੂੰ ਹੋਏ ਸੰਘਰਸ਼ ਦੌਰਾਨ ਘੱਟ ਤੋਂ ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਹੈ| ਇਕ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ| ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਤੇ ਅੱਤਵਾਦ ਦਾ ਰਾਜ ਹੈ| ਸ਼ਹਿਰ ਵਿਚ ਹਰ ਹਫਤੇ ਦੇ ਆਖੀਰ ਵਿਚ ਨਿਵਾਸੀ ਦੇਸੀ ਮੋਰਟਾਰਾਂ ਅਤੇ ਗੁਲੇਲਾਂ ਨਾਲ ਲੈਸ ਹੋ ਕੇ ਦੰਗਾ ਰੋਕੁ ਪੁਲੀਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੇ ਹਨ|
ਨਿਵਾਸੀਆਂ ਦਾ ਕਹਿਣਾ ਹੈ ਕਿ ਅਰਧ-ਸੈਨਿਕ ਬਲ ਰਾਸ਼ਟਰਪਤੀ ਡੈਨੀਅਲ ਓਰਟੇਗਾ ਦੇ ਪ੍ਰਤੀ ਵਫਾਦਾਰ ਹਨ| ਓਰਟੇਗਾ ਵਿਰੁੱਧ ਅਪ੍ਰੈਲ 2018 ਵਿਚ ਪ੍ਰਦਰਸ਼ਨ ਭੜਕਣ ਤੋਂ ਬਾਅਦ ਨਿਕਾਰਾਗੁਆ ਵਿਚ ਹੋਈ ਹਿੰਸਾ ਵਿਚ 100 ਤੋਂ ਵਧ ਲੋਕ ਮਾਰੇ ਗਏ ਹਨ| ਓਰਟੇਗਾ ਦਾ ਮੱਧ ਅਮਰੀਕੀ ਦੇਸ਼ ਦੀ ਰਾਜਨੀਤੀ ਤੇ 4 ਦਹਾਕਿਆਂ ਤੋਂ ਦਬਦਬਾ ਬਣਿਆ ਹੋਇਆ ਹੈ|ੋ

Leave a Reply

Your email address will not be published. Required fields are marked *