ਨਿਕਾਰਾਗੁਆ ਵਿੱਚ ਸ਼ਾਂਤੀ ਵਾਰਤਾ ਵਿੱਚ ਰੁਕਾਵਟ, ਹਿੰਸਾ ਵਿੱਚ 170 ਨਾਗਰਿਕ ਮਰੇ

ਮਾਨਾਗੁਆ, 16 ਜੂਨ (ਸ.ਬ.) ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਵਿਚ ਪਿਛਲੇ 2 ਮਹੀਨਿਆਂ ਤੋਂ ਜਾਰੀ ਰਾਜਨੀਤਕ ਅਸ਼ਾਂਤੀ ਨੂੰ ਖਤਮ ਕਰਨ ਲਈ ਸਰਕਾਰ ਅਤੇ ਸਥਾਨਕ ਨਾਗਰਿਕ ਸਮੂਹਾਂ ਵਿਚਕਾਰ ਸ਼ੁਰੂ ਹੋਈ ਵਾਰਤਾ ਵਿਚ ਬੀਤੇ ਦਿਨੀਂ ਉਦੋਂ ਰੁਕਾਵਟ ਪੈ ਗਈ, ਜਦੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਨੂੰ ਸਰਕਾਰ ਨੇ ਠੁਕਰਾ ਦਿੱਤਾ| ਸਰਕਾਰ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਵਿਚ 170 ਵਿਅਕਤੀ ਮਾਰੇ ਜਾ ਚੁੱਕੇ ਹਨ|
ਨਿਕਾਰਾਗੁਆ ਦੀਆਂ ਸੜਕਾਂ ਤੇ ਕਈ ਹਫਤਿਆਂ ਤੱਕ ਚੱਲੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਕੈਥੋਲਿਕ ਚਰਚ ਦੀ ਵਿਚੋਲਗੀ ਤੋਂ ਬਾਅਦ ਰਾਸ਼ਟਰਪਤੀ ਡੈਨੀਅਲ ਓਟੇਰਗਾ ਗੱਲਬਾਤ ਲਈ ਰਾਜ਼ੀ ਹੋਏ ਸਨ| ਇਸ ਵਾਰਤਾ ਦਾ ਉਦੇਸ਼ ਲੋਕਤੰਤਰਿਕ ਸੁਧਾਰ ਲਿਆਉਣ ਦਾ ਵੀ ਟੀਚਾ ਸੀ| ਵਾਰਤਾ ਦੌਰਾਨ ਰਾਜਧਾਨੀ ਮਾਨਾਗੁਆ ਵਿਚ ਹਿੰਸਾ ਦੀਆਂ ਤਾਜ਼ਾ ਰਿਪੋਰਟਾਂ ਤੋਂ ਇਲਾਵਾ ਵਾਰਤਾਕਾਰਾਂ ਵਿਚਕਾਰ ਅਸਹਿਮਤੀ ਦੀਆਂ ਗੱਲਾਂ ਸਾਹਮਣੇ ਆਈਆਂ| ਸਥਾਨਕ ਟੈਲੀਵਿਜ਼ਨ ਨੇ ਯੂਨੀਵਰਸਿਟੀ ਕੰਪਲੈਕਸ ਨੇੜੇ ਪੁਲੀਸ ਵੱਲੋਂ ਕੀਤੀ ਗਈ ਗੋਲਾਬਾਰੀ ਦੀ ਫੁਟੇਜ ਪ੍ਰਸਾਰਿਤ ਕੀਤੀ| ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਓਟੇਰਗਾ ਦੇ ਵਧਦੇ ਤਾਨਾਸ਼ਾਹੀ ਸ਼ਾਸਨ ਵਿਰੁੱਧ ਪ੍ਰਦਰਸ਼ਨ ਦੀ ਅਗਵਾਈ ਕੀਤੀ| ਸਰਕਾਰ ਨੇ ਪ੍ਰਦਰਸ਼ਨ ਦੌਰਾਨ ਹੋਈਆਂ ਹੱਤਿਆਵਾਂ ਅਤੇ ਹੋਰ ਅਪਰਾਧਾਂ ਦੀ ਜਾਂਚ ਲਈ ਦੋ ਅੰਤਰਰਾਸ਼ਟਰੀ ਕਮਿਸ਼ਨਾਂ ਅਤੇ ਯੂਰਪੀ ਸੰਘ ਦੀ ਇਕ ਟੀਮ ਨੂੰ ਆਗਿਆ ਦੇਣ ਲਈ ਚਰਚ ਵੱਲੋਂ ਪੇਸ਼ ਪ੍ਰਸਤਾਵ ਨੂੰ ਰੱਦ ਕਰ ਦਿੱਤਾ|

Leave a Reply

Your email address will not be published. Required fields are marked *