ਨਿਗਮ ਅਤੇ ਕੌਂਸਲ ਚੋਣਾਂ ਲਈ ਭਾਜਪਾ ਮੁਹਾਲੀ ਜਿਲੇ ਦੇ ਤਿੰਨ ਵਿਧਾਨਸਭਾ ਹਲਕਿਆਂ ਲਈ ਚੋਣ ਇੰਚਾਰਜ ਥਾਪੇ

ਐਸ ਏ ਐਸ ਨਗਰ, 12 ਅਕਤੂਬਰ ( ਸ.ਬ.) ਭਾਜਪਾ ਜਿਲਾ ਮੁਹਾਲੀ ਦੇ ਪ੍ਰਧਾਨ ਸ੍ਰੀ ਸ਼ੁਸੀਲ ਰਾਣਾ ਵਲੋਂ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਮੁਹਾਲੀ ਜਿਲੇ ਦੇ ਤਿੰਨ ਵਿਧਾਨਸਭਾ ਹਲਕਿਆਂ ਲਈ ਚੋਣ ਇੰਚਾਰਜ ਨਿਯੁਕਤ ਕੀਤੇ ਗਏ| 
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸ਼ੁਸੀਲ ਰਾਣਾ ਨੇ ਕਿਹਾ ਕਿ ਮੁਹਾਲੀ ਜਿਲੇ ਦੇ ਵਿਧਾਨ ਸਭਾ ਹਲਕਾ ਮੁਹਾਲੀ ਲਈ ਸੁਖਵਿੰਦਰ ਸਿੰਘ ਗੋਲਡੀ ਸੂਬਾ ਕਾਰਜਕਾਰੀ ਮਂੈਬਰ ਅਤੇ ਸ੍ਰੀ ਅਰੁਣ ਸ਼ਰਮਾ ਜਿਲਾ ਸੀਨੀਅਰ ਮੀਤ ਪ੍ਰਧਾਨ ਨੂੰ ਚੋਣ ਇੰਚਾਰਜ ਲਗਾਇਆ ਗਿਆ ਹੈ| ਖਰੜ ਵਿਧਾਨ ਸਭਾ ਹਲਕੇ ਲਈ ਸ੍ਰੀ ਖੁਸ਼ਵੰਤ ਰਾਏ ਗੀਗਾ ਦਫਤਰ ਸਕੱਤਰ ਪੰਜਾਬ ਭਾਜਪਾ ਅਤੇ ਸ੍ਰੀ ਨਰਿੰਦਰ ਰਾਣਾ, ਜਨਰਲ ਸਕੱਤਰ ਜਿਲਾ ਮੁਹਾਲੀ ਭਾਜਪਾ ਨੂ ੰ ਚੋਣ ਇੰਚਾਰਜ ਲਗਾਇਆ ਗਿਆ ਹੈ| ਇਸੇ ਤਰਾਂ ਡੇਰਾਬੱਸੀ ਵਿਧਾਨ ਸਭਾ ਹਲਕੇ ਲਈ ਐਡਵੋਕੇਟ ਮੁਕੇਸ ਗਾਂਧੀ ਸੂਬਾ ਕਾਰਜਕਾਰਨੀ ਮਂੈਬਰ ਭਾਜਪਾ, ਸ੍ਰੀ ਰਾਜੀਵ ਸ਼ਰਮਾ ਜਿਲਾ ਮੀਤ ਪ੍ਰਧਾਨ ਭਾਜਪਾ ਨੂੰ ਚੋਣ ਇੰਚਾਰਜ ਲਗਾਇਆ ਗਿਆ| 
ਊਹਨਾਂ ਦਸਿਆ ਕਿ ਇਹ ਸਾਰੇ ਚੋਣ ਇੰਚਾਰਜ ਮੁਹਾਲੀ ਜਿਲੇ ਦੇ ਤਿੰਨ ਵਿਧਾਨਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਅਧੀਨ ਆਉਂਦੇ ਨਗਰ ਨਿਗਮ ਮੁਹਾਲੀ ਅਤੇ ਨਗਰ ਕਂੌਸਲਾਂਕੁਰਾਲੀ, ਖਰੜ, ਨਿਆਂ ਗਾਂਓਂ, ਡੇਰਾਬੱਸੀ , ਲਾਲੜੂ, ਜੀਰਕਪੁਰ ਵਿੱਚ ਭਾਜਪਾ ਉਮੀਦਵਾਰਾਂ ਦੀ ਚੋਣ ਕਰਨਗੇ ਅਤੇ ਪਾਰਟੀ ਵਲੋਂ ਚੋਣ ਦੀ ਕਮਾਨ ਸੰਭਾਲਣਗੇ|

Leave a Reply

Your email address will not be published. Required fields are marked *