ਨਿਗਮ ਅਧਿਕਾਰੀਆਂ ਵਲੋਂ ਸਵੱਛ ਭਾਰਤ ਸਰਵੇਖਣ ਅਭਿਆਨ ਤਹਿਤ ਸੈਕਟਰ 68 ਦੇ ਵਸਨੀਕਾਂ ਨਾਲ ਮੀਟਿੰਗ
ਐਸ਼ਏ 11 ਜਨਵਰੀ (ਸ਼ਬ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸੁਰਜੀਤ ਸਿੰਘ ਵਲੋ ਸਵੱਛ ਭਾਰਤ ਸਰਵੇਖਣ ਅਭਿਆਨ ਤਹਿਤ ਸੈਕਟਰ 68 ਰੈਜਿਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਤੋ ਸਹਿਯੋਗ ਦੇਣ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਲਾਭ ਸਿੰਘ ਲੋਗਿਆ ਨੇ ਵਸਨੀਕਾਂ ਵਲੋਂ ਐਸ ਮੀ ਸਟਾਫ ਨੂੰ ਭਰੋਸਾ ਦਿਵਾਇਆ ਕਿ ਸੈਕਟਰ 68 ਦੇ ਵਸਨੀਕ ਸਫਾਈ ਮੁਹਿੰਮ ਦੌਰਾਨ ਪੂਰਾ ਸਹਿਯੋਗ ਕਰਨਗੇ ਅਤੇ ਸੈਕਟਰ ਨੂੰ ਸਰਵੇਖਨ ਵਿੱਚ ਪਹਿਲੇ ਨੰਬਰ ਤੇ ਲਿਆਉਣ ਲਈ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਸਾਬਕਾ ਕੌਂਸਲਰ ਬੌਬੀ ਕੰਬੋਜ ਨੇ ਕਿਹਾ ਕਿ ਪਿੰਡ ਕੁੰਬੜਾ ਵਿੱਚ ਜੋ ਲੋਕ ਪੀ ਜੀ ਵਿੱਚ ਰਹਿੰਦੇ ਹਨ ਉਨ੍ਹਾਂ ਵਲੋ ਸੈਕਟਰ 68 ਦੇ ਖਾਲੀ ਪਲਾਟਾਂ ਵਿੱਚ ਗੰਦਗੀ ਫੈਲਾਈ ਜਾਂਦੀ ਹੈ ਅਤੇ ਉਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇ ਤੇ ਉਨਾਂ ਦੇ ਚਲਾਨ ਕੱਟੇ ਜਾਣ। ਇਸਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਆਵਾਰਾ /ਪਾਲਤੂ ਜਾਨਵਰਾਂ ਨੂੰ ਫੜ ਕੇ ਗਉਸ਼ਾਲਾ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਖਾਲੀ ਪਲਾਟਾਂ ਵਿੱਚ ਗੰਦਗੀ ਫੈਲਾਉਣੀ ਬੰਦ ਹੋ ਸਕੇ।
ਇਸ ਮੌਕੇ ਨਗਰ ਨਿਗਮ ਦੇ ਚੀਫ ਸੈਨੇਟਰੀ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਇਸਪੈਕਟਰ, ਸੈਕਟਰ 68 ਦੇ ਵਸਨੀਕ ਮਹਿੰਦਰ ਸਿੰਘ ਬੇਦੀ, ਕਰਮ ਸਿੰਘ, ਕੁਲਵਿੰਦਰ ਸਿੰਘ, ਬੂਟਾ ਸਿੰਘ, ਕਰਮ ਸਿੰਘ, ਕਿ੍ਰਸ਼ਨ ਪਾਲ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।