ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ੇ ਤੋਂ ਬਿਨਾ ਬਣੇ ਘਰਾਂ ਨੂੰ ਢਾਹੁਣ ਵਿਰੁੱਧ ਲਾਮਬੰਦ ਹੋਏ ਪਿੰਡਾਂ ਦੇ ਵਸਨੀਕ

ਐਸ ਏ ਐਸ ਨਗਰ, 28 ਮਾਰਚ (ਸ.ਬ.) ਨਗਰ ਨਿਗਮ ਮੁਹਾਲੀ ਅੰਦਰ ਆਉਂਦੇ ਪਿੰਡਾਂ ਵਿੱਚ ਨਕਸ਼ੇ ਪਾਸ ਕੀਤੇ ਬਿਨਾਂ ਕੀਤੀਆਂ ਗਈਆਂ ਉਸਾਰੀਆਂ (ਮਕਾਨਾਂ) ਨੂੰ ਪ੍ਰਸ਼ਾਸਨ ਵਲੋਂ ਢਾਹੇ ਜਾਣ ਦੀ ਤਿਆਰੀ ਦਾ ਇਹਨਾਂ ਪਿੰਡਾਂ ਦੇ ਵਸਨੀਕਾਂ ਵਲੋਂ ਵੱਡੇ ਪੱਧਰ ਉਪਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਹਨਾਂ ਪਿੰਡਾਂ ਦੇ ਲੋਕ ਪ੍ਰਸਾਸਨ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੇ ਵਿਰੁੱਧ ਲਾਮਬੰਦ ਹੋ ਗਏ ਹਨ|
ਇਸ ਮਸਲੇ ਨੂੰ ਲੈ ਕੇ ਪੇਂਡੂ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਬਾਬਾ ਬਾਲ ਭਾਰਤੀ ਮੰਦਰ ਵਿਖੇ ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ੇ ਤੋਂ ਬਿਨਾਂ ਬਣੇ ਘਰਾਂ ਨੂੰ ਜੇ ਨਗਰ ਨਿਗਮ ਨੇ ਧੱਕੇ ਨਾਲ ਢਾਹੁਣਾ ਚਾਹਿਆ ਤਾਂ ਨਿਗਮ ਨੂੰ ਇਹ ਘਰ ਨਹੀਂ ਢਾਹੁਣ ਦਿੱਤੇ ਜਾਣਗੇ| ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਕਸ਼ੇ ਬਿਨਾਂ ਬਣੇ ਘਰਾਂ ਦਾ ਮਸਲਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਮਿਲਕੇ ਹੱਲ ਕਰਵਾਇਆ ਜਾਵੇਗਾ|
ਉਹਨਾਂ ਮੰਗ ਕੀਤੀ ਕਿ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਨਕਸ਼ੇ ਅਤੇ ਪ੍ਰਾਪਰਟੀ ਟੈਕਸ ਵਿੱਚ ਛੋਟ ਦਿੱਤੀ ਜਾਵੇ| ਇਸ ਮੌਕੇ ਬੁੱਧ ਸਿੰਘ, ਨੰਬਰਦਾਰ ਹਰਮਿੰਦਰ ਸਿੰਘ, ਕਾਮਰੇਡ ਜਸਵੰਤ ਸਿੰਘ, ਰਘਵੀਰ ਸਿੰਘ, ਜਸਵੀਰ ਸਿੰਘ, ਨਛੱਤਰ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਦਾਰਾ ਸਿੰਘ, ਗੁਰਮੇਜ ਸਿੰਘ, ਬਾਲ ਕ੍ਰਿਸਨ ਸ਼ਰਮਾ, ਸੂਬੇਦਾਰ ਸਰੂਪ ਸਿੰਘ, ਰਣਦੀਪ ਸਿੰਘ, ਨਵੀਨ ਲਾਲ, ਦਰਬਾਰਾ ਸਿੰਘ, ਬਹਾਦਰ ਸਿੰਘ, ਜਗਦੇਵ ਸਿੰਘ, ਗੁਰਬਖਸ ਸਿੰਘ, ਗੁਰਜੀਤ, ਬਿੰਦਰਾ ਬੈਦਵਾਨ, ਮਨਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *