ਨਿਗਮ ਉੱਪਰ ਪਿੰਡ ਕੁੰਭੜਾ ਦੀ ਅਣਦੇਖੀ ਕਰਨ ਦਾ ਇਲਜਾਮ ਲਗਾਇਆ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਅਤਿਆਚਾਰ ਅਤੇ ਭ੍ਰਿਸਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਨਗਰ ਨਿਗਮ ਵੱਲੋਂ ਪਿੰਡ ਕੁੰਭੜਾ ਦੇ ਵਿਕਾਸ ਕਾਰਜਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਪਿੰਡ ਕੁੰਭੜਾ ਨੂੰ ਨਗਰ ਨਿਗਮ ਦੇ ਅਧੀਨ ਆਇਆਂ ਤਿੰਨ ਸਾਲ ਹੋ ਗਏ ਹਨ ਪਰ ਇਸ ਪਿੰਡ ਵਿੱਚ ਅਜੇ ਵੀ ਬੁਨਿਆਦੀ ਸਹੂਲਤਾਂ ਦੀ ਘਾਟ ਹੈ| ਉਹਨਾਂ ਕਿਹਾ ਕਿ ਇਸ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਹਰ ਸਮੇਂ ਘਾਟ ਰਹਿੰਦੀ ਹੈ| ਇਸ ਪਿੰਡ ਦੇ ਸੀਵਰੇਜ ਵੀ ਆਏ ਦਿਨ ਹੀ ਓਵਰ ਫਲੋਅ ਹੁੰਦੇ ਰਹਿੰਦੇ ਹਨ| ਪਿੰਡ ਦੀ ਫਿਰਨੀ ਦਾ ਬੁਰਾ ਹਾਲ ਹੈ| ਪਿੰਡ ਵਿਚ ਬਹੁਤ ਜਿਆਦਾ ਨਾਜਾਇਜ ਕਬਜੇ ਹੋ ਚੁਕੇ ਹਨ| ਉਹਨਾਂ ਕਿਹਾ ਕਿ ਪਾਣੀ ਦੇ ਪਾਈਪ ਪਾਉਣ ਲਈ ਸਾਰਾ ਪਿੰਡ ਹੀ ਪੁੱਟ ਦਿਤਾ ਗਿਆ ਹੈ ਪਰ ਇਕ ਵੀ ਗਲੀ ਵਿਚ ਇਹ ਕੰਮ ਅਜੇ ਤਕ ਪੂਰਾ ਨਹੀਂ ਕੀਤਾ ਗਿਆ| ਪਿੰਡ ਦੀਆਂ ਗਲੀਆਂ ਦਾ ਬੁਰਾ ਹਾਲ ਹੈ|
ਉਹਨਾਂ ਕਿਹਾ ਕਿ ਜੇ ਪਿੰਡ ਵਿੱਚ 15 ਦਿਨਾਂ ਦੇ ਅੰਦਰ ਸੜਕਾਂ ਬਨਾਂਉਣ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਨਗਰ ਨਿਗਮ ਮੁਹਾਲੀ ਦੇ ਦਫਤਰ ਅੱਗੇ ਧਰਨਾ ਦਿਤਾ ਜਾਵੇਗਾ|
ਇਸ ਮੌਕੇ ਉਹਨਾਂ ਦੇ ਨਾਲ ਹਰਬੰਸ ਸਿੰਘ, ਸਾਧੂ ਸਿੰਘ ਨੰਬਰਦਾਰ, ਮਨਜੀਤ ਸਿਘੰ, ਦਲਜੀਤ ਸਿੰਘ, ਗੁਰਨਾਮ ਕੌਰ, ਪਰਮਜੀਤ ਕੌਰ, ਸੁੱਚਾ ਸਿੰਘ, ਬਹਾਦਰ ਸਿੰਘ ਬਲੋਂਗੀ, ਅਵਤਾਰ ਸਿੰਘ, ਹਰਭਜਨ ਸਿੰਘ, ਨਾਗਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ, ਸੁੱਚਾ ਸਿੰਘ, ਹਰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ, ਰਣਧੀਰ ਸਿੰਘ, ਜਗਦੀਸ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ ਮਾਣਕਕਪੁਰ, ਲਖਮੀਰ ਬਡਾਲਾ, ਸੁੱਖਾ ਸਿੰਘ, ਸੰਤ ਸਿੰਘ, ਸੀਤਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *