ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਫੇਜ਼ 10 ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਵੈਲਫੇਅਰ ਐਸੋਸੀਏਸ਼ਨ ਫੇਜ਼ 10 ਦੇ ਪ੍ਰਧਾਨ ਨਿਰਮਲ ਸਿੰਘ ਕੰਡਾ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 10 ਦੇ ਵਸਨੀਕਾਂ ਦੀਆਂ ਸਮੱਸਿਆਵਾ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ| ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਫੇਜ਼ 10 ਵਿੱਚ ਕੋਠੀ ਨੰਬਰ 435,436, 437, 582, 583, 484 ਦੇ ਸਾਹਮਣੇ ਵਾਲੇ ਪਾਰਕਾਂ ਵਿੱਚ ਕੂੜੇਦਾਨ ਨਹੀਂ ਹਨ ਜਿਸ ਕਾਰਨ ਇਹਨਾਂ ਪਾਰਕਾਂ ਵਿੱਚ ਜਾਣ ਵਾਲੇ ਲੋਕ ਪਾਰਕ ਵਿੱਚ ਇਧਰ ਉਧਰ ਕਾਗਜ ਪੱਤਰ ਅਤੇ ਹੋਰ ਵਾਧੂ ਸਮਾਨ ਸੁੱਟਣ ਨਾਲ ਪਾਰਕਾਂ ਵਿੱਚ ਗੰਦਗੀ ਫੈਲਦੀ ਹੈ ਅਤੇ ਇੱਥੇ ਕੂੜੇਦਾਨ ਰਖਵਾਏ ਜਾਣ|
ਉਹਨਾਂ ਲਿਖਿਆ ਹੈ ਕਿ ਪਾਰਕਾਂ ਵਿੱਚ ਲੱਗੇ ਝੂਲਿਆਂ ਦੀ ਮੁਰੰਮਤ ਹੋਣ ਵਾਲੀ ਹੈ, ਇਹਨਾਂ ਝੂਲਿਆਂ ਦੀ ਮੁਰੰਮਤ ਕਾਰਵਾਈ ਜਾਵੇ ਤਾਂ ਜੋ ਬੱਚੇ ਇਹਨਾਂ ਝੂਲਿਆਂ ਤੇ ਖੇਡ ਸਕਣ| ਇਸ ਇਲਾਕੇ ਵਿੱਚ ਆਵਾਰਾ ਕੁੱਤੇ ਬਹੁਤ ਘੁੰਮਦੇ ਹਨ ਜਿਹੜੇ ਬੱਚਿਆਂ ਅਤੇ ਬਜੁਰਗਾਂ ਨੂੰ ਕੱਟਦੇ ਹਨ ਇਹਨਾਂ ਆਵਾਰਾ ਕੁੱਤਿਆਂ ਕਾਰਨ ਹਾਦਸੇ ਵੀ ਹੋ ਰਹੇ ਹਨ| ਉਹਨਾਂ ਮੰਗ ਕੀਤੀ ਕਿ ਇਸ ਪਾਰਕ ਵਿੱਚ ਲੱਗੇ ਪਾਣੀ ਦੇ ਬੂਸਟਰ ਦੇ ਟੈਂਕਾਂ ਦੀ ਸਫਾਈ ਕਰਵਾਈ ਜਾਵੇ, ਉਹਨਾਂ ਦੇ ਆਲੇ ਦੁਆਲੇ ਚਾਰ ਦੀਵਾਰੀ ਕੀਤੀ ਜਾਵੇ|

Leave a Reply

Your email address will not be published. Required fields are marked *