ਨਿਗਮ ਕਮਿਸ਼ਨਰ ਨੇ ਗਊਸ਼ਾਲਾ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਤੇ ਕੀਤੀਆਂ ਹੱਲ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਸ਼ਹਿਰ ਦੇ ਪਤਵੰਤਿਆਂ ਦੀ ਹਾਜਰੀ ਵਿੱਚ ਗਊ ਸ਼ਾਲਾ ਦਾ ਦੌਰਾ ਕੀਤਾ ਅਤੇ ਇੱਥੋਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਲਈ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ|
ਇਸ ਮੌਕੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਕੌਂਸਲਰ ਅਸ਼ੋਕ ਝਾ, ਕੌਂਸਲਰ ਅਰੁਣ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਿਰ ਸਨ|
ਇਸ ਮੌਕੇ ਹਾਜਿਰ ਪਤਵੰਤਿਆਂ ਨੇ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਬਾਹਰਲੇ ਪਾਸੇ ਪੱਕਾ ਰਾਹ ਬਣਾਇਆ ਜਾਵੇ, ਗਊਆਂ ਦੀ ਟੈਗਿੰਗ ਕਰਵਾਈ
ਜਾਵੇ, ਹਰੇ ਚਾਰੇ ਲਈ ਵੱਡਾ ਸ਼ੈਡ ਬਣਾਇਆ ਜਾਵੇ, ਬਿਮਾਰ ਗਾਵਾਂ ਲਈ ਸਾਂਚੇ ਅਤੇ ਸ਼ੈਡ ਬਣਾਇਆ ਜਾਵੇ, ਗਊਸ਼ਾਲਾ ਦੀ ਐਂਟਰੀ ਵਾਲਾ ਗੇਟ ਵੱਡਾ ਕਰਕੇ ਸਿੱਧਾ ਲਾਇਆ ਜਾਵੇ ਅਤੇ ਪ੍ਰਬੰਧਕਾਂ ਦੇ ਬੈਠਣ ਲਈ ਕਮਰਾ ਬਣਾਇਆ ਜਾਵੇ, ਸਲਾਟਰ ਹਾਉਸ ਵਾਲੇ ਪਾਸੇ ਉੱਚੀ ਕੰਧ ਬਣਾਈ
ਜਾਵੇ|
ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਨਿਗਮ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਜੇ ਸੀ ਬੀ ਮਸ਼ੀਨ ਲਿਆ ਕੇ ਬਾਹਰ ਵਾਲੇ ਰਾਹ ਤੇ ਹਾਲ ਦੀ ਘੜੀ ਮਿੱਟੀ ਪਾ ਕੇ ਇਸਨੂੰ ਚਾਲੂ ਕਰਨ ਲਈ ਕਿਹਾ| ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀ ਏ ਗਮਾਡਾ ਨਾਲ ਗੱਲ ਕੀਤੀ ਗਈ ਹੈ ਕਿ ਉਹ ਆਪਣਾ ਅਧਿਕਾਰੀ ਭੇਜਣ ਜਿਸ ਨਾਲ ਜਾਇੰਟ ਇਸਪੈਕਸ਼ਨ ਕਰਕੇ  ਪੱਕੀ ਸੜਕ ਬਣਾਈ ਜਾ ਸਕੇ| ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇੱਥੇ ਅੰਦਰ ਗੇਟ ਨੂੰ ਵੱਡਾ ਕੀਤਾ ਜਾਵੇ ਅਤੇ ਸਲਾਟਰ ਹਾਉਸ ਵਾਲੇ ਪਾਸੇ 12 ਫੁੱਟ ਉੱਚੀ ਕੰਧ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਇੱਥੇ ਦੋਵੇਂ ਸ਼ੈਡ ਵੀ ਬਣਾ ਦਿੱਤੇ ਜਾਣਗੇ ਅਤੇ ਗਊਆਂ ਦੀ ਟੈਗਿੰਗ ਵੀ ਕਰਵਾਈ ਜਾਵੇਗੀ| ਉਨ੍ਹਾਂ ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਵਾਧੂ ਵਾਲੇ ਦੁੱਧ ਦੀ ਲੱਸੀ ਬਣਾ ਕੇ ਬਾਕਾਇਦਾ ਤੌਰ ਤੇ ਇੱਥੇ ਗਊਸ਼ਾਲਾ ਵਿੱਚ ਆਉਣ ਵਾਲੇ ਲੋਕਾਂ ਨੂੰ ਪਿਆਉਣ| ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀਆਂ ਤਮਾਮ ਸਮੱਸਿਆਵਾਂ ਦਾ
ਫੌਰੀ ਤੌਰ ਤੇ ਹੱਲ ਕੀਤਾ ਜਾਵੇਗਾ|
ਸੰਜੇ ਗੁਪਤਾ, ਪ੍ਰੇਮ ਗਰਗ, ਮੁਕੇਸ਼ ਮਿੱਤਲ, ਭੁਪਿੰਦਰ ਸ਼ਰਮਾ, ਨਰੇਸ਼ ਬੱਤਾ ਐਸ ਈ, ਹਰਪ੍ਰੀਤ ਸਿੰਘ ਐਸ ਡੀ ਓ, ਮਹਿੰਦਰ ਪਾਲ ਐਸ ਡੀ ਓ, ਰਵੀ ਗੁਪਤਾ ਇੰਸਪੈਕਟਰ, ਪ੍ਰਵੀਨ ਗਰਗ ਹਾਜਿਰ ਸਨ|

Leave a Reply

Your email address will not be published. Required fields are marked *