ਨਿਗਮ ਕਰਮਚਾਰੀ ਕੇਸਰ ਸਿੰਘ ਵੱਲੋਂ ਵਿਧਾਇਕ ਸਿੱਧੂ ਵਿਰੁੱਧ ਕਾਰਵਾਈ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਅਤੇ ਐਸ ਐਸ ਪੀ ਨੂੰ ਪੱਤਰ

ਐਸ ਏ ਐਸ ਨਗਰ, 8 ਨਵੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੇ ਕਰਮਚਾਰੀ ਸ. ਕੇਸਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ  ਹੈ ਕਿ ਉਸ ਵੱਲੋਂ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵਿਰੁੱਧ 14 ਸਤੰਬਰ 2017 ਨੂੰ ਕੀਤੀ ਸ਼ਿਕਾਇਤ ਉੱਪਰ ਜਲਦੀ ਕਾਰਵਾਈ ਕੀਤੀ ਜਾਵੇ|
ਆਪਣੇ ਪੱਤਰ ਵਿੱਚ ਸ. ਕੇਸਰ ਸਿੰਘ ਨੇ ਲਿਖਿਆ ਹੈ ਕਿ ਉਸਦੀ ਡਿਊਟੀ ਮੁਹਾਲੀ ਸ਼ਹਿਰ ਵਿੱਚੋਂ ਆਵਾਰਾ ਪਸ਼ੂ ਫੜਨ ਲਈ ਲੱਗੀ ਹੋਈ ਹੈ, ਉਸ ਵੱਲੋਂ ਆਪਣੀ ਟੀਮ   ਸਮੇਤ ਸ਼ਹਿਰ ਵਿੱਚੋਂ ਆਵਾਰਾ ਪਸ਼ੂ ਫੜੇ ਜਾਂਦੇ ਸਨ| ਇਸ ਉਪਰੰਤ ਪਸ਼ੂ ਮਾਲਕਾਂ ਨੇ ਉਹਨਾਂ ਦੀ ਟੀਮ ਉੱਪਰ ਹਮਲੇ ਕਰਕੇ ਪਸ਼ੂ ਛੁਡਵਾਉਣੇ ਸ਼ੁਰੂ ਕਰ ਦਿਤੇ, ਉਹਨਾਂ ਨੇ ਇਹਨਾਂ ਪਸ਼ੂ ਮਾਲਕਾਂ ਵਿਰੁੱਧ ਪੁਲੀਸ ਨੂੰ ਸ਼ਿਕਾਇਤਾਂ ਵੀ ਕੀਤੀਆਂ ਪਰ ਹਲਕਾ ਵਿਧਾਇਕ ਸ. ਸਿੱਧੂ ਉਸ ਉੱਪਰ ਪਸ਼ੂ ਮਾਲਕਾਂ ਨਾਲ ਸਮਝੌਤਾ ਕਰਨ ਲਈ ਦਬਾਅ ਪਾਉਂਦੇਰਹੇ ਪਰ ਉਸਨੇ ਸਮਝੌਤਾ ਨਹੀਂ ਕੀਤਾ ਤੇ ਆਵਾਰਾ ਪਸ਼ੂ ਫੜਨੇ ਜਾਰੀ ਰੱਖੇ|
ਉਹਨਾਂ ਕਿਹਾ ਕਿ ਸੈਕਟਰ-71 ਵਿਚ ਹਲਕਾ ਵਿਧਾਇਕ ਸਿੱਧੂ ਨੇ ਉਸ ਨਾਲ ਗਾਲੀ ਗਲੋਚ ਕੀਤਾ ਅਤੇ ਮਾਰਨ ਲਈ ਹੱਥ ਵੀ ਚੁੱਕਿਆ, ਜਿਸਦੀ ਸ਼ਿਕਾਇਤ ਉਹ ਕਰ ਚੁੱਕਿਆ ਹੈ ਪਰ ਇਸ ਉੱਪਰ ਕੋਈ ਕਾਰਵਾਈ ਨਹੀਂ ਹੋਈ| ਇਸ ਤੋਂ ਬਾਅਦ ਹਲਕਾ ਵਿਧਾਇਕ ਵੱਲੋਂ ਆਪਣੇ ਸਮਰਥਕਾਂ, ਪਾਰਟੀ ਵਰਕਰਾਂ ਅਤੇ ਕੌਂਸਲਰਾਂ ਤੋਂ ਉਸ ਖਿਲਾਫ ਸ਼ਿਕਾਇਤਾਂ ਕਰਵਾਈਆਂ ਜਾ ਰਹੀਆਂ ਹਨ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਉਸ ਵੱਲੋਂ ਵਿਧਾਇਕ ਸਿੱਧੂ ਵਿਰੁੱਧ ਕੀਤੀ ਸ਼ਿਕਾਇਤ ਉੱਪਰ ਜਲਦੀ ਕਾਰਵਾਈ ਕੀਤੀ ਜਾਵੇ|
ਇਸ ਸੰਬੰਧੀ ਜਦੋਂ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਇਸ ਮਾਮਲੇ ਉੱਪਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ|

Leave a Reply

Your email address will not be published. Required fields are marked *