ਨਿਗਮ ਚੋਣਾਂ ਦੀ ਆੜ ਵਿੱਚ ਵੱਡੇ ਪੱਧਰ ਤੇ ਜਾਅਲੀ ਵੋਟਾਂ ਬਣਾਉਣ ਦੀ ਸ਼ਿਕਾਇਤ
ਐਸ.ਏ.ਐਸ.ਨਗਰ, 10 ਫਰਵਰੀ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ਼ਿੰਦਰਪਾਲ ਸਿੰਘ ਐਸ ਡੀ ਐਮ ਮੁਹਾਲੀ ਨੂੰ ਪੱਤਰ ਲਿਖ ਕੇ ਨਗਰ ਨਿਗਮ ਚੋਣਾਂ ਦੀ ਆੜ ਵਿੱਚ ਵੱਡੇ ਪੱਧਰ ਤੇ ਜਾਅਲੀ ਵੋਟਾਂ ਬਣਾਉਣ ਸਬੰਧੀ ਸ਼ਿਕਾਇਤ ਕੀਤੀ ਹੈ।
ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਵਾਰਡ ਨੰਬਰ 27 (ਸੈਕਟਰ 68) ਵਿੱਚ ਨਗਰ ਨਿਗਮ ਚੋਣਾਂ ਦੀ ਆੜ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵੋਟਾਂ ਦੇ ਫਾਰਮ ਭਰੇ ਜਾ ਰਹੇ ਹਨ।
ਉਹਨਾਂ ਮੰਗ ਕੀਤੀ ਕਿ ਇਨ੍ਹਾਂ ਫਾਰਮਾਂ ਦੀ ਤਸਦੀਕ ਕਰਵਾਈ ਜਾਵੇ ਤੇ ਜਿਸ ਵਿਅਕਤੀ ਦੀ ਪਹਿਲਾਂ ਜੱਦੀ ਰਿਹਾਇਸ਼ ਤੇ ਵੋਟ ਬਣੀ ਹੈ ਉਸ ਦੀ ਵੈਰੀਫਿਕੇਸ਼ਨ ਜਾਂ ਵੋਟ ਕਟਵਾਉਣ ਤੋਂ ਬਾਅਦ ਹੀ ਨਵੀਂ ਵੋਟ ਬਣਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸਾਫ਼ ਸੁਥਰੀ ਵੋਟਿੰਗ ਹੋ ਸਕੇ।