ਨਿਗਮ ਚੋਣਾਂ : ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਨਹੀਂ ਪੇਸ਼ ਨਹੀਂ ਹੋਇਆ ਖਰੜਾ

ਨਿਗਮ ਚੋਣਾਂ : ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਨਹੀਂ ਪੇਸ਼ ਨਹੀਂ ਹੋਇਆ ਖਰੜਾ
ਨਿਗਮ ਕਮਿਸ਼ਨਰ ਨੇ 10-12 ਦਿਨਾਂ ਤਕ ਆਬਾਦੀ ਦਾ ਸਰਵੇ ਕਰਵਾਉਣ ਉਪਰੰਤ ਖਰੜਾ ਬਣਾਉਣ ਦੀ ਗੱਲ ਆਖੀ
ਐਸ ਏ ਐਸ ਨਗਰ, 8 ਸਤੰਬਰ (ਸ.ਬ.) ਨਗਰ ਨਿਗਮ ਦੀ ਹੋਣ ਵਾਲੀ ਚੋਣ ਸੰਬੰਧੀ ਬਣਾਏ ਗਏ ਵਾਰਡਬੰਦੀ ਬੋਰਡ ਦੀ ਅੱਜ ਹੋਈ ਮੀਟਿੰਗ ਵਿੱਚ ਵਾਰਡਬੰਦੀ ਦਾ ਕੰਮ ਘੱਟੋ ਘੱਟ ਦੋ ਹਫਤਿਆਂ ਲਈ ਅੱਗੇ ਪਾ ਦਿੱਤਾ ਗਿਆ ਹੈ| ਇਸ ਸੰਬੰਧੀ ਪਿਛਲੇ ਹਫਤੇ ਹੋਈ ਬੋਰਡ ਦੀ ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨੂੰ ਵਾਰਡਬੰਦੀ ਦਾ ਖਰੜਾ ਬਣਾ ਕੇ ਬੋਰਡ ਦੀ ਮੀਟਿੰਗ ਵਿੱਚ ਪਸ਼ ਕਰਨ ਲਈ ਕਿਹਾ ਗਿਆ ਸੀ ਪਰੰਤੂ ਅੱਜ ਦੀ ਮੀਟਿੰਗ ਦੌਰਾਨ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਨੇ ਦੱਸਿਆ ਕਿ ਵਾਰਡਬੰਦੀ ਦਾ ਖਰੜਾ ਬਣਾਉਣ ਲਈ ਆਬਾਦੀ ਦਾ ਸਰਵੇ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਵਾਸਤੇ ਨਗਰ ਨਿਗਮ ਦੀਆਂ 35 ਟੀਮਾਂ ਨੂੰ ਕੰਮ ਤੇ ਲਗਾਇਆ ਗਿਆ ਹੈ| ਉਹਨਾਂ ਕਿਹਾ ਕਿ ਇਹ ਕੰਮ 10-12 ਦਿਨਾਂ ਵਿੱਚ ਮੁਕੰਮਲ ਹੋਵੇਗਾ ਅਤੇ ਉਸਤੋਂ ਬਾਅਦ ਵਾਰਡਬੰਦੀ ਦਾ ਖਰੜਾ ਤਿਆਰ ਕੀਤਾ ਜਾਵੇਗਾ ਅਤੇ ਅਗਲੀ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਵੇਗਾ ਜਿਸਤੋਂ ਬਾਅਦ ਇਹ ਮੀਟਿੰਗ ਖਤਮ ਹੋ ਗਈ| 
ਵਾਰਡਬੰਦੀ ਬੋਰਡ ਦੇ ਮੈਂਬਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਇਸ ਸੰਬੰਧੀ ਕਿਹਾ ਕਿ ਵਾਰਡਬੰਦੀ ਦਾ ਕੰਮ ਪੂਰ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਕੋਈ ਕਿਤੂ ਪਰੰਤੂ ਨਾ ਹੋਵੇ ਇਸ ਵਾਸਤੇ ਆਬਾਦੀ ਦਾ ਸਰਵੇ ਕੀਤਾ ਜਾ ਰਿਹਾ ਹੈ| 
ਉਹਨਾਂ ਕਿਹਾ ਕਿ ਨਿਗਮ ਕੋਲ ਵੋਟਰ ਲਿਸਟਾਂ ਤਾਂ ਮੌਜੂਦ ਹਨ ਪਰੰਤੂ ਆਬਾਦੀ ਦੇ ਅੰਕੜੇ 2011 ਵਾਲੇ ਹਨ ਇਸ ਲਈ ਨਵੇਂ ਸਿਰੇ ਤੋਂ ਆਬਾਦੀ ਦਾ ਸਰਵੇ ਕਰਵਾ ਕੇ ਵਾਰਡਬੰਦੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ|

Leave a Reply

Your email address will not be published. Required fields are marked *