ਨਿਗਮ ਦੀ ਟੀਮ ਨੇ ਕਾਬੂ ਕੀਤੇ ਆਵਾਰਾ ਪਸ਼ੂ

ਐਸ.ਏ.ਐਸ.ਨਗਰ, 9 ਸਤੰਬਰ (ਸ.ਬ.) ਨਗਰ ਨਿਗਮ ਦੀ ਆਵਾਰਾ ਪਸ਼ੂ ਫੜ੍ਹਨ ਵਾਲੀ ਟੀਮ ਵਲੋਂ ਲਗਾਤਾਰ ਕਾਰਵਾਈ ਕਰਦਿਆਂ ਸਥਾਨਕ ਸੈਕਟਰ 70-71 ਵਿੱਚ 15 ਆਵਾਰਾ ਪਸ਼ੂ ਫੜ੍ਹੇ ਗਏ ਹਨ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਉਹਨਾਂ ਨੇ ਖੁਦ ਸਥਾਨਕ ਨਿਵਾਸੀ ਸ੍ਰੀ ਪ੍ਰਦੀਪ ਸੋਨੀ ਨਾਲ ਮਿਲ ਕੇ ਇਨ੍ਹਾਂ ਪਸ਼ੂਆਂ ਨੂੰ ਫੜ੍ਹਨ ਲਈ ਆਈ ਨਗਰ ਨਿਗਮ ਦੀ ਟੀਮ ਨੂੰ ਗਊਸ਼ਾਲਾ ਤੱਕ ਪਹੁੰਚਾਇਆ ਤਾਂ ਜੋ ਇਨ੍ਹਾਂ ਨੂੰ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ| ਸ੍ਰੀ ਸੋਮਲ ਨੇ ਦੱਸਿਆ ਕਿ ਇਨ੍ਹਾਂ ਪਸ਼ੂਆਂ ਨੂੰ ਫੜ੍ਹਨ ਵਾਲੀ ਟੀਮ ਨੂੰ ਇਨ੍ਹਾਂ ਪਸ਼ੂ ਮਾਲਕਾ ਵਲੋਂ ਰਸਤੇ ਵਿੱਚ ਘੇਰਨ ਦਾ ਡਰ ਸੀ ਜਿਸ ਕਾਰਨ ਉਹਨਾਂ ਖੁਦ ਜਾ ਕੇ ਇਨ੍ਹਾਂ ਪਸ਼ੂਆਂ ਨੂੰ ਗਊਸ਼ਾਲਾ ਤੱਕ ਪਹੁੰਚਾਇਆ| 
ਉਹਨਾਂ ਦੱਸਿਆ ਕਿ ਇਹ ਪਸ਼ੂ ਆਵਾਰਾ ਨਹੀਂ ਬਲਕਿ ਪਾਲਤੂ ਪਸ਼ੂ ਸਨ ਜਿਨ੍ਹਾਂ ਨੂੰ ਇਨ੍ਹਾਂ ਦੇ ਮਾਲਕ ਦੁੱਧ  ਕੱਢਣ ਤੋਂ ਬਾਅਦ ਸੜਕਾਂ ਤੇ ਘੁੰਮਣ ਲਈ ਛੱਡ ਦਿੰਦੇ ਹਨ| ਉਹਨਾਂ ਕਿਹਾ ਕਿ ਕੈਬਿਨੇਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਮਟੌਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਨ੍ਹਾਂ ਪਸ਼ੂਆਂ ਨੂੰ ਪਿੰਡ ਤੋਂ ਬਾਹਰ ਕਢਿਆ ਜਾ ਰਿਹਾ ਹੈ|  ਉਹਨਾਂ ਨੇੜਲੇ ਪਿੰਡ ਕੁੰਭੜਾ ਅਤੇ ਸੋਹਾਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਮਟੌਰ ਵਾਸੀਆਂ ਵਾਂਗ ਅੱਗੇ ਆ ਕੇ ਆਪਣੇ ਖੇਤਰ ਨੂੰ ਇਨ੍ਹਾਂ ਪਸ਼ੂਆਂ ਤੋਂ ਮੁਕਤ ਕਰਨ|  

Leave a Reply

Your email address will not be published. Required fields are marked *