ਨਿਗਮ ਦੀ ਟੀਮ ਨੇ ਨਜਾਇਜ ਕਬਜੇ ਛੁਡਵਾਏ

ਐਸ ਏ ਐਸ ਨਗਰ, 16 ਫਰਵਰੀ (ਸ ਬ) ਨਗਰ ਨਿਗਮ ਮੁਹਾਲੀ ਦੇ ਨਜਾਇਜ ਕਬਜੇ ਹਟਾਓ ਅਮਲੇ ਵਲੋਂ ਅੱਜ ਸ ਮਨਦੀਪ ਸਿੰਘ ਦੀ ਅਗਵਾਈ ਵਿਚ ਮੁਹਾਲੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਰੱਖਕੇ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ| ਸ ਮਨਦੀਪ ਸਿੰਘ ਨੇ ਦਸਿਆ ਕਿ ਅੱਜ ਇਸ ਟੀਮ ਵਲੋਂ ਮੁਹਾਲੀ ਦੇ ਫੇਜ 4,ਮਦਨਪੁਰ ਚੌਂਂਕ,ਫਰਨੀਚਰ ਮਾਰਕੀਟ,ਫੇਜ-7, ਫੇਜ 3ਬੀ 2 ਦੀ ਮਾਰਕੀਟ ਅਤੇ ਹੋਰਨਾਂ ਇਲਾਕਿਆਂ ਵਿਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ| ਇਸ ਮੌਕੇ ਕੁਝ ਦੁਕਾਨਦਾਰਾਂ ਵਲੋਂ ਇਸ ਟੀਮ ਦਾ ਵਿਰੋਧ ਵੀ ਕੀਤਾ ਗਿਆ ਪਰ ਇਸ ਟੀਮ ਵਲੋਂ ਆਪਣੀ ਕਾਰਵਾਈ ਜਾਰੀ ਰਖੀ ਗਈ|

Leave a Reply

Your email address will not be published. Required fields are marked *