ਨਿਗਮ ਦੀ ਵਾਰਡਬੰਦੀ ਸੰਬੰਧੀ ਸੁਪਰੀਮ ਕੋਰਟ ਵਿੱਚ ਸੱਤ ਜਨਵਰੀ ਨੂੰ ਹੋਵੇਗੀ ਸੁਣਵਾਈ


ਐਸ਼ਏ 4 ਜਨਵਰੀ (ਸ਼ਬ ਫੇਜ਼ 6 ਦੇ ਵਸਨੀਕ ਸ੍ਰ ਬਚਨ ਸਿੰਘ ਅਤੇ ਸਾਬਕਾ ਕੌਂਸਲਰ ਸ੍ਰ ਸੁਖਦੇਵ ਸਿੰਘ ਪਟਵਾਰੀ ਵਲੋਂ ਨਗਰ ਨਿਗਮ ਦੀ ਵਾਰਡਬੰਦੀ ਦੇ ਮਾਮਲੇ ਵਿੱਚ ਮਾਣਯੋਗ ਹਾਈਕੋਰਟ ਵਲੋਂ ਉਹਨਾਂ ਦੀ ਪਟੀਸ਼ਨ ਖਾਰਿਜ ਕਰਨ ਦੇ ਫੈਸਲੇ ਦੇ ਖਿਲਾਫ ਮਾਣਯੋਗ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਦੀ ਸੁਣਵਾਈ ਚੀਫ ਜਸਟਿਸ ਮਾਣਯੋਗ ਏ ਐਸ ਬੋਪੰਨਾ ਅਤੇ ਮਾਣਯੋਗ ਜਸਟਿਸ ਵੀ ਰਾਮਬਸੁਬਰਾਮਨੀਅਮ ਦੀ ਅਦਾਲਤ ਵਿੱਚ ਸੱਤ ਜਨਵਰੀ ਨੂੰ ਹੋਵੇਗੀ।
ਇੱਥੇ ਜਿਕਰਯੋਗ ਹੈ ਕਿ ਇਸ ਸਬੰਧੀ ਬਚਨ ਸਿੰਘ ਵਲੋਂ ਪਟੀਸ਼ਨ ਦਾਖਿਲ ਕੀਤੀ ਗਈ ਸੀ ਕਿ ਨਗਰ ਨਿਗਮ ਮੁਹਾਲੀ ਦੇ ਵਾਰਡ ਨੰਬਰ 49 ਨੂੰ ਗਲਤ ਢੰਗ ਨਾਲ ਅਨੁਸੂਚਿਤ ਜਾਤੀ ਮਹਿਲਾ ਉਮੀਦਵਾਰ ਲਈ ਰਾਖਵਾਂ ਕਰ ਦਿੱਤਾ ਸੀ ਜਦੋਂਕਿ ਸ੍ਰ ਪਟਵਾਰੀ ਵਲੋਂ ਪਟੀਸ਼ਨ ਦਾਖਿਲ ਕੀਤੀ ਗਈ ਸੀ ਕਿ ਉਹਨਾਂ ਦੇ ਵਾਰਡ ਦੀ ਬਣਤਰ ਬਹੁਤ ਗਲਤ ਤਰੀਕੇ ਨਾਲ ਤੈਅ ਕੀਤੀ ਗਈ ਹੈ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਅਸੁਵਿਧਾ ਹੋਵੇਗੀ। ਪਰੰਤੂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕਰੋਟ ਵਲੋਂ ਉਹਨਾਂ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਗਿਆ ਸੀ ਜਿਸਤੋਂ ਬਾਅਦ ਹੁਣ ਉਹਨਾਂ ਵਲੋਂ ਉੱਪਰਲੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਗਈ ਹੈ।

Leave a Reply

Your email address will not be published. Required fields are marked *