ਨਿਗਮ ਦੇ ਜੂਨੀਅਰ ਸਹਾਇਕ ਨੇ ਆਪਣੇ ਵਿਰੁੱਧ ਚਲ ਰਹੀ ਪੜਤਾਲ ਦੇ ਜਾਂਚ ਅਫਸਰ ਨੂੰ ਬਦਲਣ ਦੀ ਮੰਗ ਕੀਤੀ

ਐਸ.ਏ.ਐਸ.ਨਗਰ, 24 ਜੁਲਾਈ (ਸ.ਬ.) ਨਗਰ ਨਿਗਮ ਦੇ ਜੂਨੀਅਰ ਸਹਾਇਕ ਕੇਸਰ ਸਿੰਘ ਨੇ  ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ, ਡਾਇਰੈਕਟਰ ਅਤੇ ਨਗਰ ਨਿਗਮ ਐਸ.ਏ.ਐਸ. ਨਗਰ ਦੇ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਪੜਤਾਲ ਕਰਨ ਵਾਲੇ ਇਨਕੁਆਰੀ ਅਫਸਰ ਨੂੰ ਬਦਲਣ ਦੀ ਮੰਗ ਕੀਤੀ ਹੈ| 
ਆਪਣੀ ਲਿਖੀ ਚਿੱਠੀ ਵਿੱਚ ਉਹਨਾਂ ਲਿਖਿਆ ਹੈ ਕਿ ਉਨਾਂ ਵਿਰੁੱਧ ਚਲ ਰਹੀ ਪੜਤਾਲ ਦੇ ਸੰਬਧ ਵਿੱਚ ਪੜਤਾਲੀਆ ਅਫਸਰ ਸ੍ਰੀ                          ਜੇ.ਆਰ.ਸਿੰਗਲਾ (ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਰਿਟਾ.) ਵਲੋਂ ਉਨਾਂ ਨੂੰ ਇਨਕੁਆਰੀ ਸੰਬਧੀ ਦਫਤਰ ਨਗਰ ਨਿਗਮ ਵਿਖੇ ਬੁਲਾਇਆ ਗਿਆ ਸੀ| ਉਹਨਾਂ ਲਿਖਿਆ ਹੈ ਕਿ ਇਸ ਦੌਰਾਨ ਉਨਾਂ ਦੀ ਮਦਦ ਲਈ ਨਿਯੁਕਤ ਬਲਵੰਤ ਸਿੰਘ ਵੀ ਉੱਥੇ ਗਏ ਸਨ| ਉਹਨਾਂ ਲਿਖਿਆ ਹੈ ਕਿ ਜਦੋਂ ਇਨਕੁਆਰੀ ਅਫਸਰ ਵਲੋਂ ਉਨਾਂ ਨੂੰ ਬੁਲਾਇਆ ਗਿਆ ਤਾਂ ਉਹ ਅਤੇ ਬਲਵੰਤ ਸਿੰਘ ਉਨਾਂ ਦੇ ਕਮਰੇ ਵਿੱਚ ਚਲੇ ਗਏ| ਜਿਸ ਤੇ ਇਨਕੁਆਰੀ ਅਫਸਰ ਵਲੋਂ ਉਨਾਂ ਦੀ ਮਦਦ ਲਈ ਨਿਯੁਕਤ ਕੀਤੇ ਗਏ ਬਲਵੰਤ ਸਿੰਘ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਗਿਆ ਜਦੋਂਕਿ ਉਨਾਂ ਨੇ ਕਈ ਵਾਰ ਉਨ੍ਹਾਂ ਨੂੰ ਦੱਸਿਆ ਕਿ ਬਲਵੰਤ ਸਿੰਘ ਨੂੰ ਉਨ੍ਹਾਂ ਦੀ ਮਦਦ ਲਈ ਨਿਯੁਕਤ ਕੀਤਾ ਗਿਆ ਹੈ ਇਸਦੇ ਬਾਵਜੂਦ ਵੀ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ| 
ਉਹਨਾਂ ਲਿਖਿਆ ਹੈ ਕਿ ਇਸ ਮਾਮਲੇ ਵਿੱਚ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ (ਜੋ ਉਨਾਂ ਦੇ ਖਿਲਾਫ ਗਵਾਹ ਸਨ) ਉੱਥੇ ਪਹੁੰਚੇ ਹੋਏ ਸਨ ਅਤੇ ਸ੍ਰ .ਬਲਬੀਰ ਸਿੰਘ ਸਿੱਧੂ ਵਲੋਂ ਬਿਆਨ ਦਿੱਤੇ ਜਾਣੇ ਸਨ ਪਰਤੂੰ ਇਨਕੁਆਰੀ ਅਫਸਰ ਵਲੋਂ ਖੁਦ ਹੀ ਸਭ ਬਿਆਨ ਲਿਖਵਾਏ ਗਏ ਜਿਸਦਾ ਉਨਾਂ ਕਈ ਵਾਰ ਵਿਰੋਧ ਵੀ ਕੀਤਾ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਹੋਈ| 
ਉਹਨਾਂ ਲਿਖਿਆ ਹੇ ਕਿ ਜਦੋਂ ਉਨਾਂ ਨੂੰ ਗਵਾਹ ਬਲਬੀਰ ਸਿੰਘ ਸਿੱਧੂ ਤੋਂ ਸਵਾਲ ਪੁੱਛਣ ਲਈ ਕਿਹਾ ਗਿਆ ਤਾਂ ਸ੍ਰ. ਸਿੱਧੂ ਵਲੋਂ ਜਵਾਬ ਦੇਣ ਦੀ ਬਜਾਏ ਇਨਕੁਆਰੀ ਅਫਸਰ ਵਲੋਂ ਖੁਦ ਹੀ ਸਭ ਜਵਾਬ ਲਿਖਵਾਉਣੇ ਸ਼ੁਰੂ ਕਰ ਦਿੱਤੇ ਗਏ| ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦੂਜੇ ਗਵਾਹ ਅਮਰੀਕ ਸਿੰਘ ਸੋਮਲ ਵਲੋਂ ਬਿਆਨ ਦੇਣ             ਸਮੇਂ ਕੀਤਾ ਗਿਆ| ਇਸਤੋਂ ਇਲਾਵਾ ਉਨਾਂ ਨੂੰ ਗਵਾਹਾਂ ਵਲੋਂ ਦਿੱਤੇ ਬਿਆਨ ਦੀਆਂ ਕਾਪੀਆਂ ਵੀ ਨਹੀਂ ਦਿੱਤੀਆਂ ਗਈਆਂ|
ਉਹਨਾਂ ਮੰਗ ਕੀਤੀ ਹੈ ਕਿ ਇਹ ਦੋਵੇਂ ਗਵਾਹੀਆਂ ਦੁਬਾਰਾ ਕਰਵਾਈਆਂ ਜਾਣ ਅਤੇ ਪਤੜਾਲੀਆ ਅਫਸਰ ਬਦਲ ਕੇ ਗਵਾਹੀ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇ ਅਤੇ ਉਹਨਾਂ ਦੀ ਮਦਦ ਲਈ ਨਿਯੁਕਤ ਕੀਤੇ ਗਏ ਬਲਵੰਤ ਸਿੰਘ ਦੀ ਹਾਜਰੀ ਯਕੀਨੀ ਕਰਵਾਈ ਜਾਵੇ| ਪੜਤਾਲ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾ ਕੇ ਗਵਾਹੀ ਕਰਵਾਈ ਜਾਵੇ|

Leave a Reply

Your email address will not be published. Required fields are marked *