ਨਿਗਮ ਮੁਲਾਜਮਾਂ ਨੇ ਸਰਕਾਰੀ ਇਮਾਰਤਾਂ ਤੋਂ ਚੋਣ ਪ੍ਰਚਾਰ ਵਾਲੇ ਪੋਸਟਰ ਉਤਾਰੇ

ਐਸ ਏ ਐਸ ਨਗਰ,13 ਜਨਵਰੀ (ਸ ਬ) : ਪੰਜਾਬ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆਉਣ ਦੇ ਨਾਲ ਹੀ ਨਗਰ ਨਿਗਮ ਵੀ ਸਰਗਰਮ ਹੋ ਗਿਆ ਹੈ|
ਅੱਜ ਨਗਰ ਨਿਗਮ ਦੇ ਮੁਲਾਜਮਾਂ ਵਲੋਂ ਫੇਜ -5 ਅਤੇ ਹੋਰ ਇਲਾਕਿਆਂ ਵਿਚ ਵੱਖ ਵੱਖ ਸਰਕਾਰੀ ਇਮਾਰਤਾਂ ਉਪਰੋਂ ਵੱਖ ਵੱਖ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਾਲੇ ਪੋਸਟਰ ਉਤਾਰੇ ਗਏ| ਨਿਗਮ ਅਧਿਕਾਰੀਆਂ ਅਨੁਸਾਰ ਸਰਕਾਰੀ ਇਮਾਰਤਾਂ ਤੋਂ ਚੋਣ ਪ੍ਰਚਾਰ ਵਾਲੇ ਪੋਸਟਰ ਉਤਾਰਨ ਦੀ ਕਾਰਵਾਈ ਅਗਲੇ ਦਿਨਾਂ ਦੌਰਾਨ ਵੀ ਜਾਰੀ               ਰਹੇਗੀ|

Leave a Reply

Your email address will not be published. Required fields are marked *