ਨਿਜਾਮੁੱਦੀਨ ਸਟੇਸ਼ਨ ਤੋਂ ਰਵਾਨਾ ਹੁੰਦੇ ਹੀ ਹਥਿਆਰਬੰਦ ਬਦਮਾਸ਼ਾਂ ਨੇ ਟ੍ਰੇਨ ਵਿੱਚ ਕੀਤੀ ਲੁੱਟ-ਖੋਹ

ਨਵੀਂ ਦਿੱਲੀ, 30 ਮਾਰਚ (ਸ.ਬ.) ਦਿੱਲੀ ਵਿੱਚ ਹਜਰਤ ਨਿਜਾਮੁੱਦੀਨ ਸਟੇਸ਼ਨ ਤੋਂ ਰਵਾਨਾ ਹੋਣ ਦੇ ਤੁਰੰਤ ਬਾਅਦ ਇਕ ਟ੍ਰੇਨ ਵਿੱਚ ਅੱਜ ਸਵੇਰੇ ਚਾਰ ਹਥਿਆਬੰਦ ਬਦਮਾਸ਼ਾਂ ਨੇ ਯਾਤਰੀਆਂ ਤੋਂ ਲੁੱਟ-ਖੋਹ ਕੀਤੀ| ਇਹ ਟ੍ਰੇਨ ਅੰਬਾਲਾ ਜਾ ਰਹੀ ਸੀ| ਅਧਿਕਾਰੀਆਂ ਨੇ ਦੱਸਿਆ ਕਿ ਨਿਜਾਮੁੱਦੀਨ-ਅੰਬਾਲਾ ਯਾਤਰੀ ਟ੍ਰੇਨ ਵਿੱਚ ਇਹ ਘਟਨਾ ਸਵੇਰੇ ਕਰੀਬ 4 ਵਜੇ ਦੀ ਹੈ ਜਦੋਂ ਟ੍ਰੇਨ ਸਟੇਸ਼ਨ ਅਤੇ ਤਿਲਕ ਬਰਿੱਜ਼ ਦੇ ਵਿਚਕਾਰ ਇਕ ਇਲਾਕੇ ਵਿੱਚ ਰੁੱਕੀ ਸੀ| ਟ੍ਰੇਨ ਸਵੇਰੇ 3.56 ਮਿੰਟ ਤੇ ਨਿਜਾਮੁੱਦੀਨ ਤੋਂ ਰਵਾਨਾ ਹੋਈ ਸੀ|
ਉਤਰ ਰੇਲਵੇ ਦੇ ਬੁਲਾਰੇ ਨਿਤਿਨ ਚੌਧਰੀ ਨੇ ਕਿਹਾ ਕਿ ਹਥਿਆਰਬੰਦ ਚਾਰ ਲੁਟੇਰਿਆਂ ਨੇ ਟ੍ਰੇਨ ਦੀ ਜਨਰਲ ਬੋਗੀ ਵਿੱਚ ਯਾਤਰਾ ਕਰ ਰਹੇ 12 ਤੋਂ 15 ਯਾਤਰੀਆਂ ਨੂੰ ਡਰਾਇਆ-ਧਮਕਾਇਆ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਕੀਮਤੀ ਚੀਜ਼ਾਂ ਲੈ ਕੇ ਭੱਜ ਗਏ| ਉਨ੍ਹਾਂ ਨੇ ਕਿਹਾ ਕਿ ਲੁੱਟ ਦੀ ਘਟਨਾ ਉਦੋਂ ਹੋਈ ਜਦੋਂ ਟ੍ਰੇਨ ਨਿਜਾਮੁੱਦੀਨ-ਤਿਲਕ ਬਰਿੱਜ਼ ਵਿਚਕਾਰ ਰੁੱਕੀ| ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਆਈਆਂ ਹਨ ਅਤੇ ਬਾਕੀ ਯਾਤਰੀ ਠੀਕ ਹਨ|
ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜੀ.ਆਰ.ਪੀ ਨੇ ਮਾਮਲਾ ਦਰਜ ਕਰ ਲਿਆ ਹੈ| ਜੀ.ਆਰ.ਪੀ ਅਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ) ਦੀ ਸੰਯੁਕਤ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ|
ਟ੍ਰੇਨ ਵਿੱਚ ਲੁੱਟ ਖੋਹ ਦੀ ਇਹ ਪਹਿਲੀ ਘਟਨਾ ਨਹੀਂ ਹੈ| ਹਾਲ ਵਿੱਚ ਹੀ ਪੁਲੀਸ ਨੇ ਦੋ ਬਦਮਾਸ਼ਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਵੀ ਕੀਤਾ ਸੀ| ਇਹ ਦਿੱਲੀ-ਮੁੰਬਈ ਰੇਲ ਮਾਰਗ ਤੇ ਟ੍ਰੇਨਾਂ ਵਿੱਚ ਲੁੱਟਖੋਹ ਕਰਦੇ ਸਨ| ਇਸ ਤੋਂ ਪਹਿਲੇ ਵੀ ਚੱਲਦੀ ਟ੍ਰੇਨ ਵਿੱਚ ਮੋਬਾਈਲ ਖੋਹ ਕੇ ਭੱਜਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ|

Leave a Reply

Your email address will not be published. Required fields are marked *