ਨਿਤਿਨ ਗਡਕਰੀ ਨੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕੀਤੀ

ਨਵੀਂ ਦਿੱਲੀ, 8 ਫਰਵਰੀ (ਸ.ਬ.) ਸ਼ਿਪਿੰਗ ਅਤੇ ਸੜਕ ਆਵਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮੁੰਬਈ ਵਿੱਚ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਅਲੇਕਜੇਂਡਰ ਡੀ ਕਰਿਊ ਨਾਲ ਮੁਲਾਕਾਤ  ਕੀਤੀ ਅਤੇ ਬੈਠਕ ਦੌਰਾਨ  ਸਮੁੰਦਰੀ ਖੇਤਰ ਨਾਲ ਜੁੜੇ ਦੁਵੱਲੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ| ਸ਼੍ਰੀ ਗਡਕਰੀ ਨੇ ਸਾਗਰਮਾਲਾ ਪ੍ਰਾਜੈਕਟਾਂ, ਅੰਤਰਦੇਸੀ ਜਲਮਾਰਗਾਂ ਅਤੇ ਉਦਯੋਗਿਕ ਕਲਸਟਰਾਂ ਦੇ ਵਿਕਾਸ ਵਿੱਚ ਬੈਲਜੀਅਮ ਦੀਆਂ ਕੰਪਨੀਆਂ ਦੀ ਹਿੱਸੇਦਾਰੀ ਵਧਾਉਣ ਦੀ ਬੇਨਤੀ ਕੀਤੀ| ਉਹਨਾਂ ਨੇ ਭਾਰਤ ਵਿੱਚ ਤੱਟੀ ਸ਼ਿਪਿੰਗ, ਅੰਤਰਦੇਸੀ ਜਲ ਆਵਾਜਾਈ, ਸਮੁੰਦਰੀ ਸੈਰਸਪਾਟਾ , ਨਵੇਂ ਬੰਦਰਗਾਹ ਦੇ ਵਿਕਾਸ, ਸਮਾਰਟ ਪੋਰਟ ਨਾਲ ਜੁੜੇ ਉਦਯੋਗਿਕ ਸ਼ਹਿਰ ਅਤੇ ਹਰਿਤ ਬੰਦਰਗਾਹਾਂ ਦੇ ਵਿਕਾਸ ਵਿੱਚ ਉਪਲਬੱਧ ਬੇਅੰਤ  ਮੌਕਿਆਂ ਦੇ ਬਾਰੇ ਵਿੱਚ ਚਰਚਾ ਕੀਤੀ| ਸ਼੍ਰੀ ਗਡਕਰੀ ਨੇ ਬੈਲਜੀਅਮ ਦੇ ਪ੍ਰਤੀਨਿਧ ਮੰਡਲ ਨਾਲ ਸਮੁੰਦਰੀ ਖੇਤਰ ਵਿੱਚ ਦੋਨਾਂ ਦੇਸ਼ਾਂ ਵਿਚਾਲੇ ਪਹਿਲੇ ਤੋਂ ਹੀ ਜਾਰੀ ਸਹਿਯੋਗ ਵਿੱਚ ਹੋਰ ਵਾਧਾ ਕਰਨ ਦੀ ਬੇਨਤੀ ਕੀਤੀ|
ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਨੇ ਜੇ ਐਨ ਪੀ ਟੀ ਐਂਟਵਰਪ ਪੋਰਟ ਪ੍ਰੀਖਿਆ ਕੇਂਦਰ ਦੀ ਸਥਾਪਨਾ ਲਈ ਭਾਰਤ ਸਰਕਾਰ ਵੱਲੋਂ ਕਾਫੀ ਤੇਜ਼ੀ ਨਾਲ ਉਠਾਏ ਗਏ ਕਦਮਾਂ ਨੂੰ ਯਾਦ ਕੀਤਾ, ਜਿਸ ਦਾ ਕੰਮਕਾਜ ਹੁਣ ਕਾਫੀ ਚੰਗੇ ਢੰਗ ਨਾਲ ਚੱਲ ਰਿਹਾ ਹੈ| ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਭਾਰਤ ਵਿੱਚ ਸਮੁੰਦਰੀ ਖੇਤਰ ਦੇ ਵਿਕਾਸ ਲਈ ਬੈਲਜੀਅਮ ਆਪਣੇ ਵੱਲੋਂ ਪੂਰਾ ਸਹਿਯੋਗ ਦੇਵੇਗਾ|
ਸ਼ਿਪਿੰਗ ਮੰਤਰਾਲੇ ਵਿੱਚ ਸੰਯੁਕਤ ਸਕੱਤਰ (ਸਾਗਰਮਾਲਾ) ਸ਼੍ਰੀ ਰਵਿੰਦਰ ਅਗਰਵਾਲ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਪ੍ਰਭਾਰੀ  ਚੇਅਰਮੈਨ ਸ਼੍ਰੀ ਨੀਰਜ ਬੰਸਲ, ਭਾਰਤ ਵਿੱਚ ਬੈਲਜੀਅਮ ਦੇ ਰਾਜਦੂਤ ਸ਼੍ਰੀ ਜਨ ਲੁਇਕਸ, ਭਾਰਤ ਵਿੱਚ ਬੈਲਜੀਅਮ ਦੇ ਵਪਾਰਕ ਜਨਰਲ ਰਾਜਦੂਤ  ਸ਼੍ਰੀ ਪੀਟਰ ਹੁਜਬਰਟ, ਅੇਂਟਵਰਪ ਬੰਦਰਗਾਹ ਦੇ ਮੁਖੀ ਸ਼੍ਰੀ ਮਾਰਕ ਵੈਨ ਪੀਲ, ਏ ਪੀ ਈ ਸੀ ਐਂਡ ਪੀ ਏ ਆਈ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਕ੍ਰਿਸਟਾਫ ਵਾਟਰਸਕੂਟ, ਅੇਂਟਵਰਪ ਬੰਦਰਗਾਹ ਦੇ ਵਪਾਰਕ ਡਾਇਰੈਕਟਰ ਸ਼੍ਰੀ ਲੁਕ ਆਰਨਾਟਸ, ਅੇਂਟਵਰਪ ਬੰਦਰਗਾਹ ਦੇ ਆਨਰੇਰੀ ਸੀ ਈ ਓ ਬੈਰਨ ਸ਼੍ਰੀ ਏ ਡੀ ਬਰੂਇਨਿਕਸ ਅਤੇ ਫਲੈਂਡਰਸ ਇਨਵੈਸਟਮੈਂਟ ਐਂਡ ਟਰੇਡ ਦੇ ਵਪਾਰ ਕਮਿਸ਼ਨਰ ਸ਼੍ਰੀ ਜਰਗੇਨ ਮਰਚੰਦ ਨੇ ਵੀ ਬੈਠਕ ਵਿੱਚ ਸ਼ਿਰਕਤ ਕੀਤੀ|

Leave a Reply

Your email address will not be published. Required fields are marked *