ਨਿਤੀਸ਼ ਸਰਕਾਰ ਵੱਲੋਂ ਖੁਲ੍ਹੇ ਵਿੱਚ ਸ਼ੌਚ ਕਰਨ ਵਾਲਿਆਂ ਦੀ ਫੋਟੋਗ੍ਰਾਫੀ ਕਰਨ ਦੇ ਹੁਕਮਾਂ ਤੋਂ ਟੀਚਰ ਔਖੇ

ਪਟਨਾ, 22 ਨਵੰਬਰ (ਸ.ਬ.) ਬਿਹਾਰ ਸਰਕਾਰ ਨੇ ਟੀਚਰਾਂ ਲਈ ਅਜੀਬ ਨਵਾਂ ਫਰਮਾਨ ਜਾਰੀ ਕੀਤਾ ਹੈ| ਸਰਕਾਰ ਨੇ ਹਾਈ ਸਕੂਲ ਵਿੱਚ ਪੜਾਉਣ ਵਾਲੇ ਟੀਚਰਾਂ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਉਹ ਖੁਲ੍ਹੇ ਵਿੱਚ ਟਾਇਲਟ ਕਰਨ ਵਾਲਿਆਂ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੀ ਨਿਗਰਾਣੀ ਵੀ ਕਰਨਗੇ| ਸਰਕਾਰ ਦੇ ਬੋਰਡ ਆਫ ਐਜੁਕੇਸ਼ਨ ਵੱਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਕਿ ਟੀਚਰਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਪਿੰਡ ਵਾਸੀ ਇਲਾਕਿਆਂ ਵਿੱਚ ਖੁਲ੍ਹੇ ਵਿੱਚ ਟਾਇਲਟ ਕਰਨ ਵਾਲਿਆਂ ਨੂੰ ਰੋਕਣਾ ਹੋਵੇਗਾ| ਸਵੇਰੇ ਅਤੇ ਸ਼ਾਮ ਨੂੰ ਟੀਚਰ ਖੁਲ੍ਹੇ ਵਿੱਚ ਜਾਣ ਵਾਲਿਆਂ ਦੀ ਨਿਗਰਾਣੀ ਕਰਨਗੇ ਅਤੇ ਫੋਟੋਗ੍ਰਾਫੀ ਵੀ ਕਰਨਗੇ| ਸਕੂਲਾਂ ਦਾ ਪ੍ਰਿੰਸੀਪਲ ਨੂੰ ਇਸ ਕੰਮ ਲਈ ਸੁਪਰਵਾਇਜ਼ਰ ਬਣਾਇਆ ਗਿਆ ਹੈ| ਸਰਕਾਰ ਦੇ ਇਸ ਆਦੇਸ਼ ਦੇ ਬਾਅਦ ਟੀਚਰਾਂ ਵਿੱਚ ਗੁੱਸਾ ਹੈ ਕਿ ਉਹ ਜੇਕਰ ਇਸ ਤਰ੍ਹਾਂ ਨਿਗਰਾਣੀ ਵਿੱਚ ਲੱਗੇ ਰਹਿਣਗੇ ਤਾਂ ਫਿਰ ਬੱਚਿਆਂ ਨੂੰ ਪੜ੍ਹਾਉਣਗੇ ਕਦੋਂ| ਟੀਚਰ ਐਸੋਸੀਏਸ਼ਨ ਨੇ ਬੀ.ਡੀ.ਓ ਦੇ ਇਸ ਫਰਮਾਨ ਵਿੱਚ ਕਿਹਾ ਕਿ ਇਹ ਟੀਚਰਾਂ ਦਾ ਅਪਮਾਨ ਹੈ|
ਟੀਚਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਫਰਮਾਨ ਟੀਚਰਾਂ ਦੀ ਮਾਣ ਨੂੰ ਘੱਟ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆਂ ਨੂੰ ਵੀ ਖਤਰਾ ਰਹਿੰਦਾ ਹੈ| ਟੀਚਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਲ੍ਹੇ ਵਿੱਚ ਟਾਇਲਟ ਕਰਨ ਵਾਲਿਆਂ ਦੀ ਫੋਟੋ ਖਿੱਚਣ ਲਈ ਕਿਹਾ ਗਿਆ ਹੈ ਪਰ ਔਰਤਾਂ ਅਤੇ ਲੜਕੀਆਂ ਦੀ ਫੋਟੋ ਕਿਸ ਤਰ੍ਹਾਂ ਖਿੱਚਾਂਗੇ| ਟੀਚਰਾਂ ਨੂੰ ਸਵੇਰੇ6-7 ਵਜੇ ਅਤੇ ਸ਼ਾਮ ਨੂੰ 5-6 ਵਜੇ ਖੇਤਾਂ ਵਿੱਚ ਜਾ ਕੇ ਇਹ ਨਿਗਰਾਣੀ ਕਰਨੀ ਹੈ| ਬੀ.ਐਮ. ਐਸ.ਐਸ ਦੇ ਮਹਾ ਸਕੱਤਰ ਅਤੇ ਸਾਬਕਾ ਸੰਸਦ ਸ਼ਤਰੂਘਣ ਪ੍ਰਸਾਦ ਸਿੰਘ ਨੇ ਮੁੱਖਮੰਤਰੀ ਨਿਤੀਸ਼ ਕੁਮਾਰ ਨੂੰ ਪੱਤਰ ਲਿਖ ਕੇ ਉਸ ਫਰਮਾਨ ਨੂੰ ਵਾਪਸ ਲੈਣ ਨੂੰ ਕਿਹਾ ਹੈ|
ਟੀਚਰਾਂ ਦੇ ਵਿਰੋਧ ਤੇ ਰਾਜ ਦੇ ਸਿੱਖਿਆ ਮੰਤਰੀ ਕੇ.ਐਨ ਪ੍ਰਸਾਦ ਵਰਮਾ ਨੇ ਕਿਹਾ ਕਿ ਇਸ ਫੈਸਲੇ ਤੇ ਬੇਫਜੂਲ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਸਮਾਜ ਵਿੱਚ ਟੀਚਰਾਂ ਨੂੰ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਅਤੇ ਜੇਕਰ ਟੀਚਰ ਲੋਕਾਂ ਨੂੰ ਜਾਗਰੁੱਕ ਕਰਨਗੇ ਤਾਂ ਉਨ੍ਹਾਂ ਦੀ ਗੱਲ ਤੇ ਅਮਲ ਜਲਦ ਹੋਵੇਗਾ| ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਨੂੰ ਖੁਲ੍ਹੇ ਵਿੱਚ ਟਾਇਲਟ ਮੁਕਤ ਬਣਾਉਣ ਲਈ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ| ਇਹ ਫੈਸਲਾ ਵੀ ਉਸੀ ਦੇ ਤਹਿਤ ਲਿਆ ਗਿਆ ਹੈ|

Leave a Reply

Your email address will not be published. Required fields are marked *