ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਫਲਾਈ ਓਵਰ ਬਣਾਉਣ ਵਾਲੀ ਕੰਪਨੀ: ਨਰਿੰਦਰ ਰਾਣਾ

ਖਰੜ, 17 ਜੁਲਾਈ (ਕੁਸ਼ਲ ਆਨੰਦ) ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਨਰਿੰਦਰ ਰਾਣਾ ਨੇ ਮੁਹਾਲੀ ਤੋਂ ਖਰੜ ਤੱਕ ਫਲਾਈਓਵਰ ਬਨਾਉਣ ਵਾਲੀ ਕੰਪਨੀ ਤੇ ਨਿਯਮਾਂ ਦੀ ਅਣਦੇਖੀ ਕਰਨ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ |
ਅੱਜ ਡੀ. ਸੀ. ਮੁਹਾਲੀ ਨੂੰ ਉਹਨਾਂ ਵਲੋਂ ਦਿੱਤੇ ਗਏ ਪੱਤਰ ਵਿੱਚ ਲਿਖਿਆ ਹੈ ਕਿ ਇਸ ਫਲਾਈਓਵਰ ਨੂੰ ਬਨਾਉਣ ਦਾ ਕੰਮ ਪਿਛਲੇ ਲਗਭਗ ਦੋ ਸਾਲਾਂ ਤੋਂ ਚੱਲ ਰਿਹਾ ਹੈ ਪਰ ਪਹਿਲੇ ਦਿਨ ਤੋਂ ਹੀ ਕੰਪਨੀ ਵਲੋਂ ਸ਼ਰਤਾਂ ਅਤੇ ਕਾਨੂੰਨ ਦੀ ਪ੍ਰਕ੍ਰਿਆ ਨੂੰ ਪੂਰਾ ਨਾ ਕਰਦੇ ਹੋਏ ਕੰਮ ਕੀਤਾ ਜਾ ਰਿਹਾ ਹੈ| ਨਰਿੰਦਰ ਰਾਣਾ ਵਲੋਂ ਇਸ ਪੱਤਰ ਵਿੱਚ ਡੀ ਸੀ ਮੁਹਾਲੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਇਸ ਕੰਪਨੀ ਵਲੋਂ ਫਲਾਈਓਵਰ ਬਨਾਉਣ ਤੋਂ ਪਹਿਲਾ ਕੁਝ ਜਰੂਰੀ ਪ੍ਰਕਿਆ ਪੂਰੀ ਕਰਨੀ ਸੀ| ਸ਼ਰਤਾਂ ਨੂੰ ਪੂਰਾ ਕਰਨਾ ਜਰੂਰੀ ਸੀ ਜਿਸ ਵਿੱਚ ਇਸ ਪੁਲ ਦੇ ਨਿਰਮਾਣ ਤੋਂ ਪਹਿਲਾਂ ਇਕ ਚੌੜਾ ਸਾਈਡ ਸਲਿਪ ਰੋਡ ਨੂੰ ਬਨਾਉਣਾ, ਇਸ ਰੋਡ ਵਿੱਚ ਖੱਡੇ ਨਾ ਹੋਣਾ, ਮੋੜ ਤੇ ਰਿਫਲੈਕਟਰ, ਰਾਤ ਦੇ ਸਮੇਂ ਫਲਡ ਲਾਈਟਾਂ ਆਦਿ ਦੀ ਸ਼ਰਤਾਂ ਨੂੰ ਪੂਰਾ ਕਰਨਾ ਕੰਪਨੀ ਦੀ ਜਿੰਮੇਵਾਰੀ ਬਣਦੀ ਸੀ ਪਰ ਉਸ ਵਲੋਂ ਇਸ ਜਿੰਮੇਵਾਰੀ ਨੂੰ ਸਮੇਂ ਰਹਿੰਦੇ ਪੂਰਾ ਨਹੀਂ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਪਹਿਲਾ ਬਿਜਲੀ ਦੇ ਖੰਭਿਆਂ ਨੂੰ ਸਾਈਡ ਤੇ ਕੀਤਾ ਜਾਣਾ ਸੀ ਪਰ ਹੁਣ ਤੱਕ ਇਹਨਾਂ ਖੰਭਿਆ ਨੂੰ ਵੀ ਪੂਰੀ ਤਰ੍ਹਾਂ ਸੜਕ ਤੋਂ ਨਹੀ ਹਟਾਇਆ ਗਿਆ ਹੈ| ਜਦੋਂਕਿ ਫਲਾਈਓਵਰ ਬਨਾਉਣ ਵਾਲੀ ਦੀ ਲਾਪਰਵਾਈ ਦੇ ਕਾਰਨ ਇੱਥੇ ਦੇ ਵਸਨੀਕ ਚਾਵਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ| ਇਸ ਸਬੰਧ ਵਿੱਚ ਕਈ ਵਾਰ ਮੀਡੀਆ ਵਿੱਚ ਖਬਰਾਂ ਵੀ ਛਪਣ ਤੋਂ ਬਾਅਦ ਵੀ ਫਲਾਈਓਵਰ ਬਨਾਉਣ ਵਾਲੀ ਕੰਪਨੀ ਦੇ ਕੰਮ ਵਿੱਚ ਹੁਣ ਤਕ ਕੋਈ ਸੁਧਾਰ ਨਹੀ ਹੋਇਆ ਹੈ| ਜਿਸ ਨਾਲ ਇਥੋਂ ਜਾਣ ਵਾਲੇ ਲੋਕਾਂ ਨੂੰ ਜਾਮ ਦੇ ਨਾਲ ਨਾਲ ਸੜਕ ਤੇ ਉੜਦੀ ਧੂਲ ਮਿੱਟੀ ਅਤੇ ਬਰਸਾਤ ਦੇ ਮੌਸਮ ਵਿੱਚ ਚਿਕੜ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸ੍ਰੀ ਰਾਣਾ ਨੇ ਡੀ ਸੀ ਮੁਹਾਲੀ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਮੁਆਇਨਾ ਕੀਤਾ ਜਾਵੇ ਕੰਪਨੀ ਵਲੋਂ ਅਣਗੋਲਿਆਂ ਕੀਤੀਆ ਸਰਤਾਂ ਨੂੰ ਵੇਖਦੇ ਹੋਏ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਰਾਹਗੀਰ ਦੀ ਜਾਨ ਬਚਾਈ ਜਾ ਸਕੇ|

Leave a Reply

Your email address will not be published. Required fields are marked *