ਨਿਰਪੱਖ ਤੇ ਆਜ਼ਾਦਾਨਾਂ ਢੰਗ ਨਾਲ ਕਰਵਾਈਆਂ ਜਾਣਗੀਆਂ ਵਿਧਾਨ ਸਭਾ ਚੋਣਾਂ : ਮਾਂਗਟ

ਐਸ.ਏ.ਐਸ ਨਗਰ, 28 ਦਸੰਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੇ ਵਿਧਾਨਸਭਾ ਹਲਕਾ 52-ਖਰੜ, 53-ਐਸ.ਏ.ਐਸ ਨਗਰ ਅਤੇ 112-ਡੇਰਾਬਸੀ ਵਿੱਚ ਵਿਧਾਨਸਭਾ ਚੋਣਾਂ -2017 ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਬਿਨ੍ਹਾਂ ਕਿਸੇ ਡਰ ਭੈ ਤੋਂ ਕਰਵਾਈਆਂ ਜਾਣਗੀਆਂ| ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਸ੍ਰੀ ਡੀ.ਐਸ. ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਿਧਾਨ ਸਭਾ ਹਲਕਿਆਂ ਦੇ ਰੀਟਰਨਿੰਗ ਅਫਸਰਾਂ, ਪੁਲੀਸ, ਆਬਕਾਰੀ ਤੇ ਕਰ ਵਿਭਾਗ, ਇਨਕਮ ਟੈਕਸ, ਸਹਾਇਕ ਚੋਣ ਅਬਜਰਬਰਾਂ ਅਤੇ ਡਰੱਗ ਇੰਸਪੈਕਟਰਾਂ ਨਾਲ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਸ੍ਰੀ ਮਾਂਗਟ ਨੇ ਦੱਸਿਆ ਕਿ ਜਦੋਂ ਹੀ ਚੋਣ ਜਾਬਤਾ ਲੱਗ ਜਾਵੇਗਾ ਤਾਂ ਇਹ ਟੀਮਾਂ ਤੁਰੰਤ ਹਰਕਤ ਵਿੱਚ ਆ ਜਾਣਗੀਆਂ | ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਆਖਿਆ ਕਿ ਚੋਣ ਡਿਊਟੀ ਅਹਿਮ ਡਿਊਟੀ ਹੁੰਦੀ ਹੈ ਇਸ ਲਈ ਚੋਣਾਂ ਸਮੇਂ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਤੇ ਕਰਮਚਾਰੀ ਆਪੋ ਆਪਣੀ ਡਿਊਟੀ ਨਿਰਪੱਖ ਅਤੇ ਤਨਦੇਹੀ ਨਾਲ ਨਿਭਾਉਣ| ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖਰਚਿਆਂ ਤੇ ਪੈਨੀ ਨਜ਼ਰ ਰੱਖੀ ਜਾਵੇ| ਜਿਸ ਲਈ ਜਿਲ੍ਹੇ ਵਿੱਚ ਸਟੈਟੀਸਟੀਕਲ ਸਰਵੈਲੈਂਸ, ਵੀਡੀਓ ਗ੍ਰਾਫੀ ਅਤੇ ਫਲਾਇੰਗ ਸੁਕੈਅਡ ਟੀਮਾਂ ਦਾ ਗਠਨ ਕੀਤਾ ਜਾਵੇਗਾ| ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਜਿਲ੍ਹਾ ਸਰਹੱਦੀ ਜਿਲ੍ਹਾ ਹੈ ਜਿਸ ਦੇ ਨਾਲ ਕੇਂਦਰੀ ਸਾਸਤ ਪ੍ਰਦੇਸ਼ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਦਾ ਬਾਰਡਰ ਵੀ ਲੱਗਦਾ ਹੈ ਇਸ ਲਈ ਪੂਰੀ ਚੌਕਸੀ ਵਰਤਣ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਦੌਰਾਨ ਕੋਈ ਉਮੀਦਵਾਰ ਜਾਂ ਵਿਆਕਤੀ ਪੈਸੇ, ਨਸ਼ਾ ਜਾਂ ਸ਼ਰਾਬ, ਗਿਫਟ ਆਦਿ ਵੰਡਦਾ ਹੈ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ| ਉਨ੍ਹਾਂ ਵਿਰੁੱਧ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ|
ਸ੍ਰੀ ਮਾਂਗਟ ਨੇ ਇਸ ਮੌਕੇ ਡਰੱਗ ਇੰਸਪੈਕਟਰਾਂ ਨੂੰ ਆਖਿਆ ਕਿ ਉਹ ਨਸ਼ੇ ਦੀਆਂ ਦਵਾਈਆਂ ਵੇਚਣ ਵਾਲਿਆਂ ਤੇ ਵੀ ਪੈਨੀ ਨਜ਼ਰ ਰੱਖਣ ਅਤੇ ਸਮੇਂ ਸਮੇਂ ਤੇ ਮੈਡੀਕਲ ਸਟੋਰ ਅਤੇ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਦੀ ਅਚਣਚੇਤੀ ਚੈਕਿੰਗ ਨੂੰ ਯਕੀਨੀ ਬਣਾਉਣ| ਇਸ ਮੌਕੇ ਵਧੀਕ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਅਮਨਦੀਪ ਕੌਰ, ਐਸ.ਪੀ. (ਟ੍ਰੈਫਿਕ ਅਤੇ ਸਿਕਿਊਰਟੀ) ਸ੍ਰੀ ਹਰਬੀਰ ਸਿੰਘ ਅਟਵਾਲ, ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਡੇਰਾਬਸੀ ਸ੍ਰੀ ਸ਼ਿਵ ਕੁਮਾਰ, ਨੋਡਲ ਅਫਸਰ ਖਰਚਾ ਈ.ਟੀ.ਓ ਸ੍ਰੀ ਹਰਜੋਤ ਸਿੰਘ, ਇੰਸਪੈਕਟਰ ਇਨਕਮ ਟੈਕਸ ਸ੍ਰੀ ਧਰਮਿੰਦਰ ਵਰਮਾ, ਸਹਾਇਕ ਚੋਣ ਅਬਜ਼ਰਬਰ(ਖਰਚਾ) ਐਸ.ਏ.ਐਸ ਨਗਰ ਸ੍ਰੀ ਐਚ.ਐਸ.ਸੈਣੀ,  ਸਹਾਇਕ ਚੋਣ ਅਬਜ਼ਰਬਰ (ਖਰਚਾ) ਖਰੜ ਸ੍ਰੀ ਸੁਧੀਰ ਮੈਹਿਤਾ, ਸਹਾਇਕ ਚੋਣ ਅਬਜ਼ਰਬਰ(ਖਰਚਾ) ਡੇਰਾਬਸੀ ਸ੍ਰੀ ਵਿਕਾਸ ਮਲਹੋਤਰਾ, ਤਹਿਸੀਲਦਾਰ ਚੋਣਾ ਸ੍ਰੀ ਹਰਦੀਪ ਸਿੰਘ, ਤਹਿਸੀਲਦਾਰ ਮੁਹਾਲੀ ਸ੍ਰੀ ਤਰਸੇਮ ਮਿੱਤਲ ਸਮੇਤ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *