ਨਿਰਭਆ ਦੇ ਦੋਸ਼ੀਆਂ ਦੀ ਸਜਾ ਬਰਕਰਾਰ ਰੱਖਣ ਦਾ ਫੈਸਲਾ

ਸੁਪਰੀਮ ਕੋਰਟ ਨੇ ਨਿਰਭਆ ਬਲਾਤਕਾਰ ਮਾਮਲੇ ਦੇ ਮੁਲਜਮਾਂ ਦੇ ਪ੍ਰਤੀ ਜੋ ਰੁਖ ਅਪਨਾਇਆ ਹੈ ਉਸੇ ਦੀ ਉਮੀਦ ਸੀ| ਅਦਾਲਤ ਤੱਥਾਂ ਦੇ ਆਈਨੇ ਵਿੱਚ ਕਾਨੂੰਨ ਦੇ ਅਨੁਸਾਰ ਆਪਣਾ ਫੈਸਲਾ ਕਰਦਾ ਹੈ| ਸੁਪਰੀਮ ਕੋਰਟ ਇਸ ਮਾਮਲੇ ਵਿੱਚ ਚਾਰ ਬਾਕੀ ਬਚੇ ਦੋਸ਼ੀਆਂ ਦੇ ਖਿਲਾਫ ਇਹ ਫੈਸਲੇ ਦੇ ਚੁੱਕਿਆ ਸੀ ਕਿ ਦਿੱਲੀ ਹਾਈ ਕੋਰਟ ਵੱਲੋਂ ਇਨ੍ਹਾਂ ਨੂੰ ਦਿੱਤੀ ਗਈ ਮੌਤ ਦੀ ਸ਼ਜਾ ਬਿਲਕੁੱਲ ਠੀਕ ਹੈ| ਮੁੜਵਿਚਾਰ ਪਟੀਸ਼ਨ ਵਿੱਚ ਅਦਾਲਤ ਦੀ ਧਾਰਨਾ ਬਦਲ ਜਾਵੇਗੀ ਅਤੇ ਉਹ ਆਪਣੇ ਪਹਿਲੇ ਫੈਸਲੇ ਨੂੰ ਬਦਲ ਦੇਵੇਗੀ ਇਸਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ| ਹਾਲਾਂਕਿ ਸਾਡੀ ਨਿਆਂ ਵਿਵਸਥਾ ਦੀ ਇਹ ਵਿਸ਼ੇਸ਼ਤਾ ਹੈ ਕਿ ਅਦਾਲਤ ਆਪਣੇ ਵੱਲੋਂ ਦਿੱਤੇ ਗਏ ਫੈਸਲੇ ਨੂੰ ਵੀ ਬਦਲਦੀ ਹੈ, ਪਰੰਤੂ ਇਹ ਅਜਿਹਾ ਮਾਮਲਾ ਹੈ ਜਿਸ ਵਿੱਚ ਇਸਦੀ ਕੋਈ ਗੁੰਜਾਇਸ਼ ਹੀ ਨਹੀਂ| ਮੁੜਵਿਚਾਰ ਪਟੀਸ਼ਨ ਤੇ ਫੈਸਲਾ ਦਿੰਦੇ ਹੋਏ ਅਦਾਲਤ ਨੇ ਇਹੀ ਤਾਂ ਟਿੱਪਣੀਆਂ ਕੀਤੀਆਂ ਹਨ| ਉਸਨੇ ਇਹ ਵੀ ਕਿਹਾ ਹੈ ਕਿ ਮੁਲਜ਼ਮ ਜੋ ਦਲੀਲਾਂ ਦੇ ਰਹੇ ਹਨ, ਉਹ ਪਹਿਲਾਂ ਵੀ ਦੇ ਚੁੱਕੇ ਹਨ| ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ| ਮਾਮਲੇ ਦੀ ਛਾਨਬੀਨ ਅਤੇ ਸੁਬੂਤਾਂ ਦੇ ਆਧਾਰ ਤੇ ਹੀ ਫੈਸਲਾ ਦਿੱਤਾ ਗਿਆ ਸੀ| ਅਸਲ ਵਿੱਚ ਨਿਰਭਆ ਕਾਂਡ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਅਪਰਾਧ ਸੀ, ਜਿਸਦੀ ਤੁਲਣਾ ਕਿਸੇ ਹੋਰ ਅਪਰਾਧ ਨਾਲ ਕੀਤੀ ਹੀ ਨਹੀਂ ਜਾ ਸਕਦੀ| ਪੂਰੇ ਦੇਸ਼ ਨੂੰ ਉਸ ਕਾਂਡ ਨੇ ਝੰਜੋੜ ਦਿੱਤਾ ਸੀ| ਕਿਸੇ ਲਈ ਇਹ ਕਲਪਨਾ ਕਰਨਾ ਮੁਸ਼ਕਿਲ ਸੀ ਕਿ ਮਨੁੱਖਾਂ ਦਾ ਕੋਈ ਸਮੂਹ ਕਿਸੇ ਕੁੜੀ ਦੇ ਨਾਲ ਇਸ ਤਰ੍ਹਾਂ ਦੀ ਹੈਵਾਨੀਅਤ ਕਰ ਸਕਦਾ ਹੈ| ਸੱਚ ਤਾਂ ਇਹੀ ਹੈ ਕਿ ਉਸ ਅਪਰਾਧ ਲਈ ਕੋਈ ਸ਼ਬਦ ਜਾਂ ਸ਼ਬਦ ਸਮੂਹ ਦੀ ਚੋਣ ਅੱਜ ਵੀ ਮੁਸ਼ਕਿਲ ਹੈ| ਉਹ ਸਿਰਫ ਸਮੂਹਿਕ ਬਲਾਤਕਾਰ ਨਹੀਂ ਸੀ| ਯੋਨ ਅਸਭਿਅਤਾ ਸ਼ਬਦ ਵੀ ਉਸਦੇ ਸਾਹਮਣੇ ਛੋਟਾ ਪੈ ਜਾਂਦਾ ਹੈ | ਕਿਸੇ ਨੂੰ ਮੌਤ ਦੀ ਸ਼ਜਾ ਦਿੱਤੀ ਜਾਵੇ ਜਾਂ ਨਹੀਂ, ਇਸ ਤੇ ਦੁਨੀਆ ਦੀ ਤਰ੍ਹਾਂ ਭਾਰਤ ਵਿੱਚ ਵੀ ਬਹਿਸ ਚੱਲ ਰਹੀ ਹੈ, ਪਰੰਤੂ ਜਦੋਂ ਤੱਕ ਸਾਡੇ ਕਾਨੂੰਨ ਵਿੱਚ ਇਸਦਾ ਨਿਯਮ ਮੌਜੂਦ ਹੈ ਅਦਾਲਤ ਫੈਸਲਾ ਦਿੰਦੀ ਰਹੇਗੀ| ਦੋਸ਼ੀਆਂ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਸੀ| ਮੌਤ ਦੀ ਸ਼ਜਾ ਲਈ ਸੁਪਰੀਮ ਕੋਰਟ ਨੇ ਵਿਰਲਿਆਂ ਵਿੱਚ ਵਿਰਲੇ ਮਾਮਲੇ ਦਾ ਖੁਦ ਹੀ ਆਧਾਰ ਬਣਾਇਆ ਹੋਇਆ ਹੈ| ਜੇਕਰ ਇਹ ਮਾਮਲਾ ਵਿਰਲਿਆਂ ਵਿੱਚ ਵਿਰਲਾ ਨਹੀਂ ਹੋ ਸਕਦਾ ਤਾਂ ਫਿਰ ਕੋਈ ਨਹੀਂ ਹੋ ਸਕਦਾ| ਜੇਕਰ ਇਹ ਕਿਊਰੇਟਿਵ ਪਟੀਸ਼ਨ ਪਾਉਂਦੇ ਹਨ ਤਾਂ ਵੀ ਅਦਾਲਤ ਆਪਣਾ ਫੈਸਲਾ ਬਦਲੇਗੀ ਇਸਦੀ ਉਮੀਦ ਨਾਂਹ ਦੇ ਬਰਾਬਰ ਹੈ| ਅਸੀਂ ਇਹ ਨਹੀਂ ਕਹਿੰਦੇ ਕਿ ਇਹਨਾਂ ਦੋਸ਼ੀਆਂ ਨੂੰ ਫ਼ਾਂਸੀ ਤੇ ਲਟਕਾ ਦਿੱਤੇ ਜਾਣ ਨਾਲ ਨਿਰਭਆ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇਗੀ| ਹਾਂ, ਇਸ ਸਜਾ ਨਾਲ ਦੇਸ਼ ਵਿੱਚ ਇਹ ਸੁਨੇਹਾ ਜਰੂਰ ਜਾਵੇਗਾ ਕਿ ਅਜਿਹਾ ਅਪਰਾਧ ਕਰਨ ਵਾਲੇ ਮੰਨ ਲੈਣ ਕਿ ਉਹ ਆਪਣੇ ਜੀਵਨ ਦਾ ਅੰਤ ਕਰਨ ਜਾ ਰਹੇ ਹਨ| ਨਿਆਂ ਦਾ ਇੱਕ ਡਰ ਨਿਵਾਰਕ ਸੁਨੇਹਾ ਹੁੰਦਾ ਹੈ ਅਤੇ ਉਹ ਇਸ ਤੋਂ ਨਿਕਲੇਗਾ |
ਯੋਗਰਾਜ

Leave a Reply

Your email address will not be published. Required fields are marked *