ਨਿਲਾਮੀ ਵਿੱਚ 4.17 ਕਰੋੜ ਰੁਪਏ ਦੀ ਮੱਛੀ ਖਰੀਦੀ

ਟੋਕੀਓ, 6 ਜਨਵਰੀ (ਸ.ਬ.)        ਜੇਕਰ ਤੁਸੀਂ ਮੱਛੀ ਖਾਣ ਦੇ ਸ਼ੌਕੀਨ ਹੋ ਤਾਂ ਟੂਨਾ ਮੱਛੀ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ| ਇਹ ਸਭ ਤੋਂ ਮਹਿੰਗੀ ਮੱਛੀ ਮੰਨੀ ਜਾਂਦੀ ਹੈ| ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਟੂਨਾ ਮੱਛੀਆਂ ਦੀ ਨਿਲਾਮੀ ਹੋਈ ਅਤੇ ਸਭ ਤੋਂ ਵੱਡੀ ਮੱਛੀ 212 ਕਿਲੋ ਦੀ ਸੀ | ਇਸਦਾ ਕੱਦ ਪੂਰੇ ਇਕ ਆਦਮੀ ਦੇ ਜਿੰਨਾ ਸੀ| ਇਹ ਬਲੂਕਿਨ ਟੂਨਾ ਮੱਛੀ 6,14,000 ਡਾਲਰ ਭਾਵ 4.17 ਕਰੋੜ ਰੁਪਏ ਵਿੱਚ ਵੇਚੀ ਗਈ| ਭਾਵ ਇਕ ਕਿਲੋ ਟੁੱਕੜਾ 1.97 ਲੱਖ ਰੁਪਏ ਦਾ ਪਿਆ|
ਇਸ ਨੂੰ ਸੁਸ਼ੀ ਜਨਮਾਈ ਰੈਸਟੋਰੈਂਟ ਚਲਾਉਣ ਵਾਲੇ ਕਿਓਸ਼ੀ ਕਿਮੁਰਾ ਨੇ ਖਰੀਦਿਆ ਹੈ| ਉਹ 6 ਸਾਲਾਂ ਤੋਂ ਲਗਾਤਾਰ ਨਿਲਾਮੀਆਂ ਜਿੱਤਦੇ ਆਏ ਹਨ| 2013 ਵਿੱਚ ਕਿਮੁਰਾ ਨੇ ਇਕ ਮੱਛੀ 8.3 ਕਰੋੜ ਰੁਪਏ ਵਿੱਚ ਖਰੀਦੀ ਸੀ ਅਤੇ ਇਹ ਹੁਣ ਤਕ ਦਾ ਰਿਕਾਰਡ ਰਿਹਾ ਹੈ| ਨਵੇਂ ਸਾਲ ਵਿੱਚ ਟੂਨਾ ਮੱਛੀ ਦੀ ਨਿਲਾਮੀ ਲੱਗਦੀ ਹੈ ਅਤੇ ਇਸਦੀ ਜਿੰਨੀ ਕੀਮਤ ਲਗਾਈ ਜਾਵੇ ਓਨਾ ਹੀ ਵਪਾਰ ਵਧੀਆ ਚੱਲਦਾ ਹੈ| ਜ਼ਿਕਰਯੋਗ ਹੈ ਕਿ ਇਹ ਮੱਛੀ ਪੈਸਿਫਿਕ ਓਸ਼ਨ ਭਾਵ ਪ੍ਰਸ਼ਾਂਤ ਮਹਾਂਸਾਗਰ ਵਿੱਚ ਪਾਈ ਜਾਂਦੀ ਹੈ| ਇਸ ਨੂੰ ‘ਕਿੰਗ ਆਫ ਸੁਸ਼ੀ’ ਕਿਹਾ ਜਾਂਦਾ ਹੈ| ਪਹਿਲੀ ਪਸੰਦ ਹੋਣ ਕਾਰਨ ਇਸਦੀ ਗਿਣਤੀ ਵਿੱਚ ਵੀ ਕਮੀ ਆਈ ਹੈ| ਕਈ ਵਾਤਾਵਰਣ ਸੰਗਠਨ ਇਸ ਨੂੰ ਰੋਕਣ ਦੀ ਮੰਗ ਕਰ ਰਹੇ ਹਨ|

Leave a Reply

Your email address will not be published. Required fields are marked *