ਨਿਸ਼ਾਂਤ ਸ਼ਰਮਾ ਠੇਕੇਦਾਰ ਬ੍ਰਿਗੇਡ ਸੰਸਥਾ ਦੇ ਚੇਅਰਮੈਨ ਨਿਯੁਕਤ

ਐਸ ਏ ਐਸ ਨਗਰ, 12 ਜਨਵਰੀ (ਸ.ਬ.) ਠੇਕੇਦਾਰ ਮਜਦੂਰਾਂ ਦੀ ਭਲਾਈ ਅਤੇ ਉਨ੍ਹਾਂ ਦੀ ਦੁੱਖ ਤਕਲੀਫਾਂ ਲਈ ‘ਠੇਕੇਦਾਰ ਬ੍ਰਿਗੇਡ’ ਇਕ ਨਵੀਂ  ਸੰਸਥਾ ਦਾ ਗਠਨ ਕੀਤਾ ਗਿਆ ਹੈ| ਇਹ ਸੰਸਥਾ  ਪੰਚਾਨੰਦ ਗਿਰੀ ਮਹਾਰਾਜ ਦੀ ਅਗਵਾਈ ਵਿੱਚ ਬਣਾਈ ਗਈ ਹੈ ਜੋਕਿ ਟ੍ਰਾਈ ਸਿਟੀ ਦੇ ਮਜਦੂਰਾਂ,  ਠੇਕੇਦਾਰਾਂ  ਤੇ ਪ੍ਰਵਾਸੀਆਂ ਦੀ ਭਲਾਈ ਲਈ ਕੰਮ ਕਰੇਗੀ| ਅੱਜ ਹੋਈ ਮੀਟਿੰਗ ਦੌਰਾਨ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਮੁੱਖ ਨਿਸ਼ਾਂਤ ਸ਼ਰਮਾ ਨੂੰ ਇਸ ਸੰਸਥਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਗਿਆਨ ਚੰਦ ਯਾਦਵ ਨੂੰ ਪ੍ਰਧਾਨ, ਵੀ.ਕੇ.ਪਾਂਡੇ ਨੂੰ ਮਹਾ ਸਚਿਵ ਬਣਾਇਆ ਗਿਆ ਹੈ|
ਨਿਸ਼ਾਂਤ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਵਲੋਂ ਉਨ੍ਹਾਂ ਠੇਕੇਦਾਰ ਮਜਦੂਰਾਂ ਲਈ ਸੰਘਰਸ਼ ਕੀਤਾ ਜਾਏਗਾ ਜਿਨ੍ਹਾਂ ਦੇ ਲੋਕਾਂ ਵੱਲੋਂ ਹੱਕ ਮਾਰ ਲਿੱਤੇ ਗਏ ਹਨ| ਉਨ੍ਹਾਂ ਕਿਹਾ ਠੇਕੇਦਾਰ ਬ੍ਰਿਗੇਡ ਦੀ ਸੰਸਥਾ ਉਨ੍ਹਾਂ ਮਜਦੂਰਾਂ ਦੀਆਂ ਹੈਲਥ ਇੰਸ਼ੋਰੈਂਸ, ਉਨ੍ਹਾਂ ਦੀ ਮਾਲੀ ਮਦਦ ਲਈ ਕੰਮ               ਕਰੇਗੀ| ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਪ੍ਰਵਾਸੀ ਭਾਈਚਾਰੇ ਦੇ ਮਨਾਏ ਜਾਣ ਵਾਲੇ ਸਾਰੇ ਧਾਰਮਿਕ ਪ੍ਰੋਗ੍ਰਾਮ ਨੂੰ ਪੂਰੇ ਰਿਤੀ ਰਿਵਾਜਾਂ ਲਾਲ ਧੂਮਧਾਨ ਨਾਲ ਮਨਾਇਆ ਜਾਏਗਾ ਜੋਕਿ ਹੁਣ ਤਕ ਕਿਸੇ ਵੀ ਸੰਸਥਾ ਵੱਲੋਂ ਨਹੀਂ ਮਨਾਏ ਜਾ ਰਹੇ| ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਦੌਰਾਨ ਅਜਿਹੇ ਕਈ ਮਜਦੂਰ ਭਾਈ-ਭੈਣਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਨੂੰ ਸਮੇਂ ‘ਤੇ ਪੈਸਿਆਂ ਦੀ ਘਾਟ ਦੇ ਚਲਦੇ ਬਲੱਡ ਨਸੀਬ ਨਹੀਂ ਹੋਇਆ| ਉਨ੍ਹਾਂ ਕਿਹਾ ਕਿ ਹੁਣ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣਗੇ|
ਇਸ ਮੌਕੇ ਮੀਟਿੰਗ ਵਿੱਚ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਵਕਤਾ ਅਸ਼ੋਕ ਤਿਵਾੜੀ, ਫੈਡਰੇਸ਼ਨ ਵਾਈਸ ਪ੍ਰੈਜੀਡੈਂਟ ਪੰਜਾਬ ਰਜਿੰਦਰ ਸਿੰਘ ਮੂੰਡੀ ਖਰੜ, ਵਿਨੈ ਕੁਮਾਰ ਗੁਪਤਾ, ਰਕੇਸ਼ ਕੁਮਾਰ, ਅੱਖਤਾਰ, ਰਮਾਕਾਂਤ ਯਾਦਵ, ਮਨੀਸ਼ ਕੁਮਾਰ, ਰਾਜੇਸ਼ , ਦਿਨੇਸ਼, ਹਰੀਸ਼ ਉਂਧੇਰ, ਪਰਮੋਦ ਸ਼ਰਮਾ, ਰਾਜੂ ਯਾਦਵ, ਅਰਜੁਨ ਪੰਡਿਤ, ਵਾਸੂਦੇਵ ਸ਼ਰਮਾ, ਓੁਮਾ ਸ਼ੰਕਰ, ਹਫੀਜ਼ ਅਹਿਮਦ, ਜਗਦੰਬਾ ਪ੍ਰਸਾਦ, ਪ੍ਰਮੋਦ ਯਾਦਵ, ਗਿਰੀਸ਼ ਕੁਮਾਰ ਮਿਸ਼ਰਾ, ਮੁਹੰਮਦ ਰਹਿਮਤ, ਐਮ.ਡੀ.ਖਾਨ, ਅਵਦੇਸ਼ ਯਾਦਵ, ਦੀਪ ਚੰਦ ਸਮੇਤ ਕਈ ਹੋਰ            ਠੇਕੇਦਾਰ ਮਜਦੂਰ  ਮੌਜੂਦ ਸਨ|

Leave a Reply

Your email address will not be published. Required fields are marked *