ਨਿਸ਼ਾਨੇਬਾਜ਼ੀ ਵਿੱਚ ਸ਼੍ਰੇਅਸੀ ਨੇ ਸੋਨਾ ਅਤੇ ਮਿੱਤਲ ਨੇ ਕਾਂਸੀ ਦਾ ਤਮਗਾ ਜਿੱਤਿਆ

ਗੋਲਡ ਕੋਸਟ, 11 ਅਪ੍ਰੈਲ (ਸ.ਬ.) ਆਸਟ੍ਰੇਲੀਆ ਵਿੱਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ 2018 ਵਿੱਚ ਸ਼ੂਟਰ ਸ਼੍ਰੇਅਸੀ ਸਿੰਘ ਨੇ ਮਹਿਲਾਵਾਂ ਦੀ ਡਬਲ ਟਰੈਪ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ| ਇਹ ਮੁਕਾਬਲਾ ਬੇਹੱਦ ਦਿਲਚਸਪ ਰਿਹਾ| ਆਸਟ੍ਰੇਲੀਆ ਦੀ ਸ਼ੂਟਰ ਐਮਾ ਕਾਕਸ ਤਿੰਨ ਰਾਊਂਡ ਤੱਕ ਅੱਗੇ ਸੀ| ਚੌਥੇ ਰਾਊਂਡ ਵਿੱਚ ਉਹ ਸਿਰਫ 18 ਪੁਆਇੰਟਸ ਹੀ ਹਾਸਲ ਕਰ ਸਕੀ ਅਤੇ ਉਸ ਦਾ ਸਕੋਰ ਦੂਜੀ ਪੋਜ਼ੀਸ਼ਨ ਤੇ ਮੌਜੂਦ ਭਾਰਤ ਦੀ ਸ਼੍ਰੇਅਸੀ ਦੇ ਬਰਾਬਰ ਹੋ ਗਿਆ| ਪਰ ਸ਼ੂਟਆਫ ਵਿੱਚ ਸ਼੍ਰੇਅਸੀ ਨੇ ਆਪਣੇ ਦੋਵੇਂ ਨਿਸ਼ਾਨੇ ਸਟੀਕ ਲਗਾਏ ਪਰ ਆਸਟ੍ਰੇਲੀਆਈ ਸ਼ੂਟਰ ਆਪਣਾ ਇਕ ਨਿਸ਼ਾਨਾ ਸਹੀ ਨਹੀਂ ਲਗਾ ਸਕੀ ਅਤੇ ਸੋਨ ਤਮਗਾ ਸ਼੍ਰੇਅਸੀ ਦੇ ਨਾਂ ਹੋ ਗਿਆ|
ਅੰਕੁਰ ਮਿੱਤਲ ਨੇ ਪੁਰਸ਼ਾਂ ਦੇ ਡਬਲ ਟ੍ਰੈਪ ਮੁਕਾਬਲੇ ਵਿੱਚ ਕਾਂਸੀ ਤਮਗਾ ਜਿੱਤ ਕੇ ਨਿਸ਼ਾਨੇਬਾਜ਼ੀ ਵਿੱਚ ਭਾਰਤੀ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ| ਮਿੱਤਲ ਨੇ ਬੇਲਮੋਂਟ ਸ਼ੂਟਿੰਗ ਸੈਂਟਰ ਵਿੱਚ ਹੋ ਰਹੇ ਮੁਕਾਬਲੇ ਦੇ ਫਾਈਨਲ ਵਿੱਚ 53 ਦਾ ਸਕੋਰ ਬਣਾਇਆ| 6 ਖਿਡਾਰੀਆਂ ਵਾਲੇ ਫਾਈਨਲਸ ਵਿੱਚ ਸ਼ਾਮਲ ਇਕ ਦੂਜੇ ਭਾਰਤੀ ਨਿਸ਼ਾਨੇਬਾਜ਼ ਮੁਹੰਮਦ ਅਸਬ ਚੌਥੇ ਸਥਾਨ ਤੇ ਰਹੇ|

Leave a Reply

Your email address will not be published. Required fields are marked *