ਨਿੱਕੀ ਹੈਲੀ ਨੇ ਕੇਰਲ ਹੜ੍ਹ ਪੀੜਤਾਂ ਲਈ ਦਿੱਤਾ ਇਕਜੁੱਟਤਾ ਦਾ ਸੰਦੇਸ਼

ਸੰਯੁਕਤ ਰਾਸ਼ਟਰ, 25 ਅਗਸਤ (ਸ.ਬ.) ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕੇਰਲ ਵਿਚ ਆਏ ਵਿਨਾਸ਼ਕਾਰੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਇਕਜੁੱਟਤਾ ਜ਼ਾਹਰ ਕੀਤੀ| ਦੱਸਣਯੋਗ ਹੈ ਕਿ ਕੇਰਲ ਵਿਚ ਕਰੀਬ 100 ਸਾਲ ਦੇ ਸਭ ਤੋਂ ਵਿਨਾਸ਼ਕਾਰੀ ਹੜ੍ਹ ਵਿਚ 300 ਤੋਂ ਵਧ ਲੋਕ ਮਾਰੇ ਗਏ ਹਨ ਅਤੇ 10 ਲੱਖ ਬੇਘਰ ਹੋਏ ਹਨ| ਸੰਯੁਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਵਲੋਂ ਟਵਿੱਟਰ ਉਤੇ ਦਿੱਤੇ ਇਕ ਸੰਦੇਸ਼ ਵਿਚ ਹੈਲੀ ਨੇ ਕਿਹਾ, ”ਸਾਡੀ ਹਮਦਰਦੀ ਕੇਰਲ ਵਿੱਚ ਸਾਡੇ ਭਰਾਵਾਂ ਅਤੇ ਭੈਣਾਂ ਪ੍ਰਤੀ ਹੈ, ਜੋ ਕਿ ਕਰੀਬ 100 ਸਾਲਾਂ ਵਿਚ ਸਭ ਤੋਂ ਖਰਾਬ ਮਾਨਸੂਨ ਅਤੇ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ| ਅਸੀਂ ਉਨ੍ਹਾਂ ਲੋਕਾਂ ਅਤੇ ਸਾਰੇ ਪਰਿਵਾਰਾਂ ਲਈ ਖਾਸ ਪ੍ਰਾਰਥਨਾ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗਵਾਇਆ|
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਨੇ ਬੀਤੇ ਹਫਤੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਕੇਰਲ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਵਿੱਚ ਮਾਰੇ ਗਏ ਲੋਕਾਂ ਅਤੇ ਉਸ ਤੋਂ ਹੋਏ ਨੁਕਸਾਨ ਤੋਂ ਦੁਖੀ ਹਨ| ਸੰਯੁਕਤ ਰਾਸ਼ਟਰ ਸਥਿਤੀ ਉਤੇ ਨੇੜੇ ਤੋਂ ਨਜ਼ਰ ਰੱਖ ਰਿਹਾ ਹੈ| ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਵਿਚ ਹੜ੍ਹ ਕਾਰਨ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ, ਵਿਨਾਸ਼ ਅਤੇ ਬੇਘਰ ਹੋਣ ਕਾਰਨ ਦੁਖੀ ਹਨ|

Leave a Reply

Your email address will not be published. Required fields are marked *