ਨਿੱਕੀ ਹੈਲੀ ਨੇ ਪੂਰਬੀ ਯੁਕਰੇਨ ਵਿੱਚ ਹਿੰਸਾ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ

ਸੰਯੁਕਤ ਰਾਸ਼ਟਰ, 3 ਫਰਵਰੀ (ਸ.ਬ.) ਸੰਯੁਕਤ ਰਾਸ਼ਟਰ ਸੰਘ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਪੂਰਬੀ ਯੁਕਰੇਨ ਵਿੱਚ ਹੋਈ ਹਿੰਸਾ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਸੰਯੁਕਤ ਰਾਸ਼ਟਰ ਸੰਘ ਵਿੱਚ ਅਮਰੀਕੀ ਰਾਜਦੂਤ ਦੇ ਰੂਪ ਵਿੱਚ ਸਹੁੰ ਚੁੱਕਣ ਮਗਰੋਂ ਪਹਿਲੀ ਵਾਰ ਅਧਿਕਾਰਕ ਰੂਪ ਨਾਲ ਬੋਲਦੇ ਹੋਏ ਸ਼੍ਰੀਮਤੀ ਹੈਲੀ ਨੇ ਕਿਹਾ, ਇਹ ਮੰਦਭਾਗੀ ਗੱਲ ਹੈ ਪਰ ਮੈਂ ਰੂਸ ਦੀ ਹਮਲਾਵਰ ਕਾਰਵਾਈ ਦੀ ਅਲੋਚਨਾ ਕਰਦੀ ਹਾਂ| ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ| ਅਸੀਂ ਰੂਸ ਦੇ ਨਾਲ ਆਪਣੇ ਸੰਬੰਧ ਵਧੀਆ ਕਰਨੇ ਚਾਹੁੰਦੇ ਹਾਂ| ਹਾਲਾਂਕਿ ਰੂਸ ਵੱਲੋਂ ਪੂਰਬੀ ਯੁਕਰੇਨ ਵਿੱਚ ਕਾਰਵਾਈ ਦੀ ਸਪੱਸ਼ਟ ਅਤੇ ਕਠੋਰ ਨਿੰਦਾ ਕਰਨੀ ਜ਼ਰੂਰੀ ਹੈ|

 

Leave a Reply

Your email address will not be published. Required fields are marked *