ਨਿੱਜੀ ਬੈਂਕ ਕਰਮਚਾਰੀ ਨੂੰ ਗੋਲੀ ਮਾਰ ਕੇ ਅਪਰਾਧੀਆਂ ਨੇ ਹਜ਼ਾਰਾਂ ਰੁਪਏ ਲੁੱਟੇ

ਛਪਰਾ,1 ਨਵੰਬਰ (ਸ.ਬ.)  ਬਿਹਾਰ ਵਿੱਚ ਸਾਰਣ ਜ਼ਿਲੇ ਦੇ ਦੀਘਵਾਰਾ ਥਾਣਾ ਖੇਤਰ ਵਿੱਚ ਅਪਰਾਧੀਆਂ ਨੇ ਇਕ ਨਿੱਜੀ ਬੈਂਕ ਦੇ ਕਰਮਚਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ 80 ਹਜ਼ਾਰ ਰੁਪਏ ਲੁੱਟ ਲਏ| ਜਾਣਕਾਰੀ ਮੁਤਾਬਕ ਨਿੱਜੀ ਬੈਂਕ ਦਾ ਕਰਮਚਾਰੀ ਦੀਪਕ ਕੁਮਾਰ ਸ਼ੀਤਲਪੁਰ ਤੋਂ ਰੁਪਇਆਂ ਦੀ ਵਸੂਲੀ ਕਰਕੇ ਮੋਟਰਸਾਈਕਲ ਤੋਂ ਦੀਘਵਾਰਾ ਸਥਿਤ ਦਫਤਾਰ ਆ ਰਹੇ ਸੀ, ਉਦੋਂ ਦਫਤਰ ਨੇੜੇ 3 ਦੋਸ਼ੀਆਂ ਨੇ ਹਥਿਆਰਾਂ ਦੇ ਜ਼ੋਰ ਤੇ ਉਨ੍ਹਾਂ ਨੂੰ ਰੋਕ ਲਿਆ| ਇਸ ਦੇ ਬਾਅਦ ਲੁੱਟ ਖੋਹ ਦਾ ਵਿਰੋਧ ਕਰਨ ਤੇ ਅਪਰਾਧੀਆਂ ਨੇ ਦੀਪਕ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ 80 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ| ਸੂਤਰਾਂ ਨੇ ਦੱਸਿਆ ਕਿ ਬੈਂਕ ਕਰਮਚਾਰੀ ਨੂੰ ਇਲਾਜ ਦੇ ਬਾਅਦ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ| ਦੀਪਕ ਵੈਸ਼ਾਲੀ ਜ਼ਿਲੇ ਦੇ ਗੋਰੈਲ ਥਾਣਾ ਖੇਤਰ ਦਾ ਵਾਸੀ ਹੈ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਅਪਰਾਧੀਆਂ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *