ਨਿੱਜੀ ਬੱਸ ਚਾਲਕਾਂ ਵਲੋਂ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਬਦਸਲੂਕੀ

ਦਸੂਹਾ, 22 ਜੁਲਾਈ, 22 ਜੁਲਾਈ (ਸ.ਬ.) ਅੱਜ ਦਸੂਹਾ ਵਿੱਚ ਇਕ ਨਿੱਜੀ ਬੱਸ ਚਾਲਕਾਂ ਵਲੋਂ ਸ਼ਰੇਆਮ ਗੁੰਡਾਗਰਦੀ ਦਾ ਨਾਚ ਕੀਤਾ ਗਿਆ| ਪ੍ਰੈਸ਼ਰ ਹਾਰਨ ਉਤਾਰਨ ਲਈ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਤੇ ਟਰੈਫ਼ਿਕ ਪੁਲੀਸ ਵੱਲੋਂ ਲਗਾਏ ਨਾਕੇ ਦੌਰਾਨ ਰੋਕੀ ਗਈ ਨਿੱਜੀ ਬੱਸ ਦੇ ਚਾਲਕ ਤੇ ਕੰਡਕਟਰਾਂ ਵਲੋਂ ਤਿੰਨ ਬੱਸਾਂ ਦਸੂਹਾ ਦੇ ਹਾਜੀਪੁਰ ਰੋਡ ਤੇ ਰੋਕ ਕੇ ਚੱਕਾ ਜਾਮ ਕਰ ਦਿੱਤਾ ਗਿਆ ਤੇ ਪੁਲੀਸ ਮੁਲਾਜ਼ਮਾਂ ਤੇ ਆਪਣੀ ਜੰਮ ਕੇ ਧੌਂਸ ਜਮਾਈ| ਜਿਸ ਦੇ ਚਲਦਿਆਂ ਬੱਸ ਤੋਂ ਉਤਾਰੇ ਪ੍ਰੈਸ਼ਰ ਹਾਰਨ ਵਾਪਸ ਕਰ ਦਿੱਤੇ ਗਏ ਤੇ ਬੱਸਾਂ ਦਾ ਚਾਲਾਨ ਵੀ ਨਹੀਂ ਹੋਇਆ| ਟਰੈਫ਼ਿਕ ਪੁਲੀਸ ਦੇ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਇਕ ਪਾਸੇ ਖੜੇ ਰਹੇ|

Leave a Reply

Your email address will not be published. Required fields are marked *