ਨਿੱਜੀ ਮੁਫਾਦਾਂ ਵਾਲੇ ਉਮੀਦਵਾਰਾਂ ਨੂੰ ਪਛਾੜ ਕੇ ਲੋਕ ਭਲਾਈ ਤੇ ਵਿਕਾਸ ਕਰਨ ਵਾਲੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਜਿਤਾਇਆ ਜਾਵੇ : ਸਿੱਧੂ ਕੈਬਨਿਟ ਮੰਤਰੀ ਸਿੱਧੂ ਦੀ ਆਮਦ ਨਾਲ ਕਾਂਗਰਸੀ ਉਮੀਦਵਾਰ ਕੁਲਜੀਤ ਬੇਦੀ ਦੀ ਚੋਣ ਮੁਹਿੰਮ ਨੂੰ ਭਰ੍ਹਵਾਂ ਹੁੰਗਾਰਾ

ਐਸ. ਏ. ਐਸ.ਨਗਰ, 3 ਫਰਵਰੀ (ਸ.ਬ.) ਕਾਂਗਰਸ ਪਾਰਟੀ ਮੁਹਾਲੀ ਮਿਉਂਸਪਲ ਕੌਂਸਲ ਚੋਣਾਂ ਪਹਿਲਾਂ ਕਰਵਾਏ ਜਾ ਚੁੱਕੇ ਵਿਕਾਸ ਦੇ ਦਮ ਤੇ ਲੜੇਗੀ ਅਤੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ ਜਦੋਂਕਿ ਨਿੱਜੀ ਮੁਫਾਦਾਂ ਲਈ ਚੋਣਾਂ ਲੜਨ ਵਾਲੇ ਹੋਰਨਾਂ ਪਾਰਟੀਆਂ ਦੇ ਜਾਂ ਅਜ਼ਾਦ ਉਮੀਦਵਾਰਾਂ ਨੂੰ ਲੋਕੀਂ ਮੂੰਹ ਨਹੀਂ ਲਗਾਉਣਗੇ। ਇਹ ਗੱਲ ਕੈਬਨਿਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਨੇ ਵਾਰਡ ਨੰਬਰ 8 (ਫੇਜ਼ 3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸz. ਕੁਲਜੀਤ ਸਿੰਘ ਬੇਦੀ ਦੇ ਹੱਕ ਵਿੱਚ ਹੋਈ ਭਰ੍ਹਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਨਿਗਮ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਤੇ ਵਾਰ ਕਰਦਿਆਂ ਕਿਹਾ ਕਿ ਮੌਕਾਪ੍ਰਸਤ ਲੋਕਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਅਤੇ ਨਾ ਹੀ ਉਹ ਆਪਣੇ ਸ਼ਹਿਰ ਦੇ ਲੋਕਾਂ ਲਈ ਕੁਝ ਕਰ ਸਕਦੇ ਹਨ। ਅਜਿਹੇ ਲੋਕਾਂ ਦਾ ਮਕਸਦ ਸਿਰਫ ਨਿੱਜੀ ਕੰਮ ਧੰਦਿਆਂ ਨੂੰ ਪ੍ਰਮੋਟ ਕਰਨਾ ਹੁੰਦਾ ਹੈ।

ਇਸ ਮੌਕੇ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਅੱਜ ਦੀ ਇਹ 10 ਮਰਲਾ ਕੋਠੀਆਂ ਦੇ ਲੋਕਾਂ ਦੀ ਮੀਟਿੰਗ ਵੀ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕੈਬਨਿਟ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ।

ਮੀਟਿੰਗ ਵਿੱਚ ਰਾਮ ਸਰੂਪ ਜੋਸ਼ੀ, ਅਮਰਜੀਤ ਸਿੰਘ ਵਾਲੀਆ ਮੈਂਬਰ ਐਸ. ਐਸ. ਐਸ. ਬੋਰਡ, ਤਰਲੋਚਨ ਸਿੰਘ, ਅਮਰੀਕ ਸਿੰਘ ਭੱਟੀ, ਚੌਧਰੀ ਗੁਰਮੇਲ ਸਿੰਘ, ਦਲਬੀਰ ਸਿੰਘ ਕਾਨੂੰਨਗੋ, ਪਰਮਜੀਤ ਸਿੰਘ ਪੰਮੀ ਮਾਵੀ, ਮੈਡਮ ਪਿੱਕੀ ਔਲਖ, ਵੀ. ਕੇ. ਵੈਦ, ਹਰਭਜਨ ਸਿੰਘ ਪੂਨੀਆ, ਮਨਮੋਹਨ ਸਿੰਘ, ਨਵਨੀਤ ਤੋਕੀ, ਜੀ.ਪੀ.ਐਸ. ਗਿੱਲ, ਆਸ਼ੂ ਵੈਦ, ਅਨਿਲ ਵੋਹਰਾ ਪ੍ਰਧਾਨ ਵਪਾਰ ਮੰਡਲ ਚੰਡੀਗੜ੍ਹ, ਭਗਤ ਸਿੰਘ, ਡਾ. ਜਗਮੋਹਨ ਸਿੰਘ ਕੋਛੜ, ਜਤਿੰਦਰ ਜੌਲੀ ਭੱਟੀ ਅਤੇ ਦਪਿੰਦਰ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *