ਨਿੱਜੀ ਸੂਚਨਾਵਾਂ ਦੇ ਕਾਰੋਬਾਰੀ ਇਸਤੇਮਾਲ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਬਣਾਏ ਸਰਕਾਰ

ਵਾਟਸਐਪ ਵਿੱਚ ਨਿੱਜਤਾ ਨਾਲ ਜੁੜੇ ਵਿਵਾਦ ਇਹਨੀਂ ਦਿਨੀਂ ਚਰਚਾ ਵਿੱਚ ਹਨ। ਵਾਟਸਐਪ ਰਾਹੀਂ ਤਮਾਮ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵਾਟਸਐਪ ਪ੍ਰਯੋਕਤਾਵਾਂ ਨੂੰ ਆਸ਼ਵੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਹਾਲ ਵਿੱਚ ਵਾਟਸਐਪ ਤੇ ਇਲਜ਼ਾਮ ਲੱਗੇ ਹਨ ਕਿ ਉਹ ਪ੍ਰਯੋਗਤਾਵਾਂ ਦੀਆਂ ਸੂਚਨਾਵਾਂ ਦਾ ਕਾਰੋਬਾਰੀ ਇਸਤੇਮਾਲ ਕਰ ਰਿਹਾ ਹੈ। ਪੂਰਾ ਵਿਵਾਦ ਸਿਰਫ ਨਿੱਜਤਾ ਅਤੇ ਸਰਵਜਨਿਕਤਾ ਦਾ ਨਹੀਂ ਹੈ, ਇਸ ਨਾਲ ਗੰਭੀਰ ਕਾਰੋਬਾਰੀ ਮਸਲੇ ਵੀ ਜੁੜੇ ਹੋਏ ਹਨ। ਫੇਸਬੁਕ ਮੂਲਤ ਕਾਰੋਬਾਰੀ ਸੰਸਥਾਨ ਹੈ। ਜਾਹਿਰ ਹੈ ਕੋਈ ਕਾਰੋਬਾਰੀ ਸੰਸਥਾਨ ਧਰਮਾਰਥ ਲਈ ਬਾਜ਼ਾਰ ਵਿੱਚ ਨਹੀਂ ਉਤਰਦਾ, ਉਹ ਪੈਸੇ ਕਮਾਉਣ ਲਈ ਹੀ ਉਤਰਦਾ ਹੈ। ਕਾਰੋਬਾਰ, ਮਾਰਕੀਟਿੰਗ ਦੀ ਦੁਨੀਆ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਜੇਕਰ ਤੁਹਾਡੇ ਤੋਂ ਕਿਸੇ ਉਤਪਾਦ ਦੇ ਪੈਸੇ ਨਹੀਂ ਲਈ ਜਾਂਦੇ, ਤਾਂ ਸਮਝੋ ਕਿ ਤੁਸੀਂ ਹੀ ਉਤਪਾਦ ਹੋ ਅਤੇ ਤੁਹਾਨੂੰ ਹੀ ਬਾਜ਼ਾਰ ਵਿੱਚ ਵੇਚ ਦਿੱਤਾ ਗਿਆ ਹੈ। ਤੁਸੀਂ ਮਤਲਬ ਤੁਹਾਡੇ ਨਾਲ ਜੁੜੀਆਂ ਜਾਣਕਾਰੀਆਂ, ਤੁਹਾਡੇ ਨਾਲ ਜੁੜੇ ਤੱਥ ਬਾਜ਼ਾਰ ਵਿੱਚ ਵੇਚ ਦਿੱਤੇ ਗਏ ਹਨ ਅਤੇ ਉਨ੍ਹਾਂ ਦਾ ਕੋਈ ਕਾਰੋਬਾਰੀ ਇਸਤੇਮਾਲ ਕਰ ਰਿਹਾ ਹੈ। ਤੁਹਾਡੇ ਫੇਸਬੁਕ ਖਾਤੇ ਤੋਂ ਕੋਈ ਵੀ ਤੁਹਾਡੀਆਂ ਰੁਚੀਆਂ ਦਾ ਅੰਦਾਜਾ ਲਗਾ ਸਕਦਾ ਹੈ, ਉਨ੍ਹਾਂ ਦੇ ਅਨੁਸਾਰ ਤੁਹਾਨੂੰ ਕਈ ਵਸਤਾਂ ਅਤੇ ਸੇਵਾਵਾਂ ਦਾ ਆਫਰ ਦਿੱਤਾ ਜਾ ਸਕਦਾ ਹੈ। ਤੁਹਾਡੇ ਰਾਜਨੀਤਿਕ ਰੁਝਾਨ ਦਾ ਅੰਦਾਜਾ ਤੁਹਾਡੇ ਫੇਸਬੁਕ ਖਾਤੇ ਤੋਂ ਲੱਗ ਸਕਦਾ ਹੈ, ਉਸਦੇ ਅਨੁਸਾਰ ਤੁਹਾਨੂੰ ਰਾਜਨੀਤਿਕ ਸੁਨੇਹੇ ਦਿੱਤੇ ਜਾ ਸਕਦੇ ਹਨ। ਵਾਟਸਐਪ ਤੇ ਤੁਹਾਡੇ ਸੰਦੇਸ਼ਾਂ ਤੋਂ ਵੀ ਤੁਹਾਡੀਆਂ ਰੁਚੀਆਂ ਆਦਿ ਦਾ ਪਤਾ ਲਗਾਇਆ ਜਾ ਸਕਦਾ ਹੈ। ਮੂਲ ਸਵਾਲ ਇਹ ਹੈ ਕਿ ਇਹ ਤੱਥ ਨਿੱਜੀ ਹਨ ਜਾਂ ਜਨਤਕ ਹਨ। ਕੀ ਇਨ੍ਹਾਂ ਦਾ ਕਾਰੋਬਾਰੀ ਇਸਤੇਮਾਲ ਸੰਭਵ ਹੈ? ਕੋਈ ਕਿੰਨਾ ਆਸਵੰਦ ਕਰੇ, ਸੱਚ ਇਹ ਹੈ ਕਿ ਤੁਹਾਡੀਆਂ ਜੋ ਵੀ ਸੂਚਨਾਵਾਂ ਇੰਟਰਨੈਟ ਤੇ ਹਨ, ਉਨ੍ਹਾਂ ਦਾ ਕਾਰੋਬਾਰੀ ਇਸਤੇਮਾਲ ਸੰਭਵ ਹੀ ਹੈ। ਇਸਦਾ ਕਾਰੋਬਾਰੀ ਇਸਤੇਮਾਲ ਉਦੋਂ ਸੰਭਵ ਨਹੀਂ ਹੈ, ਜਦੋਂ ਅਜਿਹੇ ਇਸਤੇਮਾਲ ਦੇ ਖਿਲਾਫ ਸਖਤ ਸਜਾ ਅਤੇ ਕਾਨੂੰਨ ਹੋਵੇ। ਯੂਰੋਪ ਵਿੱਚ ਨਿੱਜਤਾ ਨਾਲ ਜੁੜੇ ਕਾਨੂੰਨ ਬਹੁਤ ਸਖਤ ਹਨ। ਕੋਈ ਕੰਪਨੀ ਜੇਕਰ ਉਨ੍ਹਾਂ ਦੀ ਉਲੰਘਣਾ ਕਰਦੀ ਹੈ, ਤਾਂ ਉਹ ਸਖਤ ਸਜਾ ਦੀ ਭਾਗੀਦਾਰ ਹੁੰਦੀ ਹੈ। ਪਰ ਭਾਰਤ ਵਿੱਚ ਨਿੱਜੀ ਸੂਚਨਾਵਾਂ ਦੇ ਕਾਰੋਬਾਰੀ ਇਸਤੇਮਾਲ ਨਾਲ ਜੁੜਿਆ ਕਾਨੂੰਨ ਵੀ ਅਜੇ ਹੋਂਦ ਵਿੱਚ ਨਹੀਂ ਹੈ। ਇਸ ਲਈ ਇਸ ਸੰਬੰਧ ਵਿੱਚ ਕਈ ਬਹੁਰਾਸ਼ਟਰੀ ਕੰਪਨੀਆਂ ਨੂੰ ਮਨਮਾਨੀ ਦੀ ਮੰਜੂਰੀ ਹੈ। ਇਸ ਲਈ ਪਹਿਲਾਂ ਭਾਰਤੀ ਸੰਸਦ ਵਿੱਚ ਨਿੱਜਤਾ ਨਾਲ ਜੁੜੇ ਕਾਨੂੰਨ ਪਾਸ ਹੋਣੇ ਚਾਹੀਦੇ ਹਨ। ਪਰ ਇਸ ਦੇ ਬਾਵਜੂਦ ਹਰੇਕ ਪ੍ਰਯੋਗਤਾ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਇਹ ਮੰਨਣਾ ਚਾਹੀਦਾ ਹੈ ਕਿ ਉਸਦੀਆਂ ਸਾਰੀਆਂ ਸੂਚਨਾਵਾਂ ਜਨਤਕ ਹੋ ਸਕਦੀਆ ਹਨ। ਜੋ ਵੀ ਸੇਵਾ ਮੁਫਤ ਵਿੱਚ ਮਿਲਦੀ ਹੈ, ਉਸ ਵਿੱਚ ਉਤਪਾਦ ਤੁਸੀਂ ਹੀ ਹੋ ਸਕਦੇ ਹੋ, ਇਹ ਗੱਲ ਕਦੇ ਭੁਲਾਈ ਨਹੀਂ ਜਾਣੀ ਚਾਹੀਦੀ ਹੈ।

ਵਿਜੇ ਮਹਿਤਾ

Leave a Reply

Your email address will not be published. Required fields are marked *