ਨਿੱਜੀ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰ ਸਕਦੇ ਟਰੰਪ

ਪਾਮ ਬੀਚ, 10 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਮਾਰ-ਏ-ਲਾਗੋ ਰਿਜ਼ਾਰਟ ਦੇ ਸਾਹਮਣੇ ਲਾਨ ਵਿੱਚ ਖੜੇ ਨਿੱਜੀ ਹੈਲੀਕਾਪਟਰ ਨੂੰ ਬਸ ਦੇਖ ਹੀ ਸਕਦੇ ਹਨ, ਉਸ ਤੇ ਉਡਾਨ ਨਹੀਂ ਭਰ           ਸਕਦੇ|
ਅਸਲ ਵਿੱਚ ਸੁਰੱਖਿਆ ਪਰੋਟੋਕਾਲ ਦੇ ਤਹਿਤ ਉਨ੍ਹਾਂ ਨੂੰ ਨਿੱਜੀ ਹੈਲੀਕਾਪਟਰ ਵਿੱਚ ਉਡਾਨ ਭਰਨ ਦੀ ਮਨਾਹੀ ਹੈ| ‘ਦ ਸੀਕਰਟ ਸਰਵਿਸ’ ਨੇ ਕਿਹਾ ਹੈ ਕਿ ਮਾਨਕ ਸੁਰੱਖਿਆ ਪਰੋਟੋਕਾਲ ਦੇ ਅਨੁਸਾਰ, ਰਾਸ਼ਟਪਤੀ ਜਾਂ ਤਾਂ ਜੰਬੋ ਜੈਟ ਏਅਰ ਫੋਰਸ-1 ਵਿੱਚ ਉਡਾਨ ਭਰ ਸਕਦੇ ਹਨ ਜਾਂ ਫਿਰ ਮਰੀਨ ਇਕ ਨਾਂ ਦੇ ਹੈਲੀਕਾਪਟਰ ਵਿੱਚ| ਟਰੰਪ ਦੇ ਨਿੱਜੀ ਹੈਲੀਕਾਪਟਰ ਸਿਕੋਰਸਕੀ ਐਸ-76 ਤੇ ਟਰੰਪ ਦਾ ਨਾਂ ਲਾਲ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਮੋਹਰ ਵੀ ਲੱਗੀ ਹੋਈ ਹੈ| ਟਰੰਪ ਦਾ ਨਿੱਜੀ ਹੈਲੀਕਾਪਟਰ ‘ਮਾਰ-ਏ-ਲਾਗੋ’ ਵਿੱਚ ਬਣੇ ਨਵੇਂ ਹੈਲੀਪੈਡ ਤੇ ਐਤਵਾਰ ਨੂੰ ਖੜਾ ਨਜ਼ਰ ਆਇਆ ਸੀ| ਵਾਈਟ ਹਾਊਸ ਨੇ ਉਸ ਹੈਲੀਕਾਪਟਰ ਦੇ ਉੱਥੇ ਖੜੇ ਹੋਣ ਦੀ ਵਜ੍ਹਾ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ|

Leave a Reply

Your email address will not be published. Required fields are marked *