ਨੀਡ ਬੇਸਡ ਪਾਲਿਸੀ ਸਬੰਧੀ ਅਕਾਲੀ-ਭਾਜਪਾ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ: ਮੱਖਣ

ਐਸ.ਏ.ਐਸ.ਨਗਰ, 4 ਜਨਵਰੀ (ਸ.ਬ.) ਭਾਰਤ ਸੇਵਕ ਸਮਾਜ ਸੰਸਥਾ ਦੇ ਜੋਨਲ ਸਕੱਤਰ ਐਸ ਐਸ ਮੱਖਣ ਨੇ ਦੋਸ਼ ਲਗਾਇਆ ਹੈ ਕਿ ਨੀਡ ਬੇਸਡ ਪਾਲਿਸੀ ਲਾਗੂ ਕਰਨ ਸਬੰਧੀ ਅਕਾਲੀ-ਭਾਜਪਾ ਆਗੂਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ|
ਇਕ ਬਿਆਨ ਵਿੱਚ ਐਸ ਐਸ ਮੱਖਣ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਆਗੂਆਂ ਵੱਲੋਂ ਲੰਮੇ ਸਮੇਂ ਤੋਂ ਨੀਡ ਬੇਸਡ ਪਾਲਿਸੀ ਲਾਗੂ ਕਰਨ ਸਬੰਧੀ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਸਨ ਪਰ ਅਜੇ ਤੱਕ ਇਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਹਲਕੇ ਦੇ ਮੈਂਬਰ ਪਾਰਲੀਮੈਂਟ ਅਤੇ ਹੋਰ ਅਕਾਲੀ ਤੇ ਭਾਜਪਾ ਆਗੂ ਲੋਕਾਂ ਨੂੰ ਲਾਰਾ ਲਾਉਂਦੇ ਰਹੇ ਕਿ ਚਾਰ ਮੰਜਿਲਾਂ ਤੱਕ ਬਣੇ ਘਰਾਂ ਨੂੰ ਰੈਗੂਲਰ ਲਾਈਜ ਕੀਤਾ ਜਾਵੇਗਾ| ਇਸ ਸਬੰਧੀ ਇਕ ਕਮੇਟੀ ਵੀ ਬਣਾਈ ਗਈ ਅਤੇ ਲੋਕਾਂ ਦੀਆਂ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਇਆ ਗਈਆਂ ਪਰ ਅਜੇ ਤੱਕ ਵੀ ਇਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਚੋਣ ਜਾਬਤਾ ਲੱਗਣ ਕਾਰਨ ਇਹ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ ਹੈ| ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਆਗੂਆਂ ਦੇ ਲਾਰਿਆਂ ਤੋਂ ਅੱਕੇ ਲੋਕ ਚੋਣਾਂ ਦੌਰਾਨ ਅਕਾਲੀ-ਭਾਜਪਾ ਦਾ ਵਿਰੋਧ ਕਰਨਗੇ|

Leave a Reply

Your email address will not be published. Required fields are marked *