ਨੀਡ ਬੇਸ ਪਾਲਸੀ ਲਾਗੂ ਕਰਨ ਦੀ ਮੰਗ

ਐਸ.ਏ.ਐਸ.ਨਗਰ, 26 ਦਸੰਬਰ (ਸ.ਬ.) ਗ.ਨ.ਕ.ਮ (ਗੁਮਾਡਾ ਨਿਵਾਸੀ ਕਲਿਆਣਕਾਰੀ ਮਹਾਂ ਗਠਬੰਧਨ ਦੀ ਮੀਟਿੰਗ ਪ੍ਰਧਾਨ ਸ੍ਰੀ ਐਨ.ਐਸ.ਕਲਸੀ ਦੀ ਪ੍ਰਧਾਨਗੀ ਹੇਠ ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਪੀ.ਐਲ.ਧੰਮੀ ਨੇ  ਦੱਸਿਆ ਕਿ ਮੀਟਿੰਗ ਵਿੱਚ ਇਸ ਗੱਲ ਤੇ ਹੈਰਾਨੀ ਅਤੇ ਰੋਸ ਪ੍ਰਗਟਾਇਆ ਗਿਆ ਕਿ ਨੀਡ ਬੇਸ ਚੇਜ ਪਾਲਿਸੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਵਾਨਗੀ ਦਿੰਦਿਆਂ ਲਗਭਗ ਡੇਢ ਮਹੀਨਾ ਹੋ ਗਿਆ ਹੈ, ਇਸ ਦੇ ਬਾਵਜੂਦ ਗਮਾਡਾ ਵੱਲੋਂ ਅੰਤਿਮ ਹੁਕਮ ਜਾਰੀ ਨਹੀਂ ਕੀਤੇ ਗਏ ਅਤੇ ਉਹੀ ਫਾਇਲ ਇਕ ਦੋ ਸੈਕਟਰਾਂ ਦੀਆਂ ਹੋਰ ਸਿਫਾਰਿਸ਼ਾਂ ਕਰਕੇ ਦੁਆਰਾ ਮੁੱਖ ਮੰਤਰੀ ਨੂੰ ਭੇਜਣ ਤੇ ਸੈਕਟਰੀ ਹਾਸੂਇੰਗ ਵੱਲੋਂ ਫਾਇਲ ਵਾਪਿਸ ਭੇਜੀ ਗਈ ਤੇ ਇਹ ਟਿਪੱਣੀ ਦਿੱਤੀ ਗਈ ਕਿ ਵਾਰ-ਵਾਰ ਇਸ ਦਿੱਤੀ ਹੋਈ ਪ੍ਰਵਾਨਗੀ ਨੂੰ ਕਿਉਂ   ਭੇਜਿਆ ਜਾ ਰਿਹਾ ਹੈ| ਇਸ ਨੂੰ ਵੀ ਲਗਭਗ 20-25 ਦਿਨ ਹੋ ਗਏ ਹਨ|
ਮੀਟਿੰਗ ਵਿੱਚ ਕਿਹਾ ਗਿਆ ਕਿ ਗ.ਨ.ਕ.ਮ ਦੇ ਨੁਮਾਇੰਦੇ ਏ.ਸੀ.ਏ ਅਤੇ ਸੀ.ਏ ਗਮਾਡਾ ਨੂੰ ਮਿਲ ਕੇ ਲੋੜੀਂਦੇ ਹੁਕਮ ਕੱਢਣ ਦੀ ਬੇਨਤੀ ਕਰ ਚੁੱਕੇ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਜਦੋਂਕਿ ਚੋਣ ਜਾਬਤਾ ਸਿਰ ਤੇ ਹੈ ਅਤੇ 25000 ਤੋਂ 3000 ਪਰਿਵਾਰ ਇਸ ਰਾਹਤ ਦੀ ਉਡੀਕ ਵਿੱਚ ਪ੍ਰੇਸ਼ਾਨ ਹਨ| ਇਸ ਮੌਕੇ ਕਰ. ਕੇ.ਐਸ ਮਾਵੀ, ਹਰਬੰਸ ਲਾਲ ਅਰੋੜਾ, ਵਿਜੇ ਕੁਮਾਰ ਸ਼ਰਮਾ, ਅਜੀਤ ਸਿੰਘ, ਮਾਸਟਰ ਮਦਨ ਸਿੰਘ, ਰਜਿੰਦਰ ਸਿੰਘ ਸਿੱਧੂ ਵੀ ਹਾਜਿਰ ਸਨ|

Leave a Reply

Your email address will not be published. Required fields are marked *