ਨੀਦਰਲੈਂਡ ਵਿੱਚ ਗੈਸ ਧਮਾਕੇ ਕਾਰਨ 9 ਵਿਅਕਤੀ ਜ਼ਖਮੀ

ਹੇਗ, 28 ਜਨਵਰੀ (ਸ.ਬ.) ਨੀਦਰਲੈਂਡ ਵਿੱਚ ਹੇਗ ਸ਼ਹਿਰ ਦੇ ਆਬਾਦੀ ਵਾਲੇ ਖੇਤਰ ਵਿੱਚ ਗੈਸ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 9 ਵਿਅਕਤੀ ਜ਼ਖਮੀ ਹੋ ਗਏ| ਸਥਾਨਕ ਮੀਡੀਆ ਰਿਪੋਰਟ ਵਿੱਚ ਫਾਇਰ ਫਾਈਟਰਜ਼ ਨੇ ਇਸ ਦੀ ਜਾਣਕਾਰੀ ਦਿੱਤੀ| ਰਿਪੋਰਟ ਮੁਤਾਬਕ ਗੈਸ ਧਮਾਕਾ ਇਕ ਇਮਾਰਤ ਦੇ ਸਾਹਮਣੇ ਹੋਇਆ| ਧਮਾਕੇ ਮਗਰੋਂ ਇਮਾਰਤ ਦਾ ਅਗਲਾ ਹਿੱਸਾ ਢਹਿ ਗਿਆ| ਘੱਟ ਤੋਂ ਘੱਟ 3 ਲੋਕਾਂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ| ਹਾਦਸੇ ਵਿੱਚ ਜ਼ਖਮੀ 9 ਵਿਅਕਤੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਹੈ, ਉਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ| ਹੇਗ ਫਾਇਰ ਬ੍ਰਿਗੇਡ ਨੇ ਟਵਿੱਟਰ ਤੇ ਇਸ ਦੀ ਜਾਣਕਾਰੀ ਦਿੱਤੀ| ਉਨ੍ਹਾਂ ਕਿਹਾ ਕਿ ਤਿੰਨ ਮੰਜ਼ਲਾਂ ਇਮਾਰਤ ਸਾਹਮਣੇ ਧਮਾਕਾ ਹੋਣ ਕਾਰਨ ਇਸ ਇਮਾਰਤ ਦਾ ਕਾਫੀ ਹਿੱਸਾ ਢਹਿ ਗਿਆ| ਇਮਾਰਤ ਦੇ ਸ਼ੀਸ਼ਿਆਂ ਦੇ ਨਾਲ-ਨਾਲ ਗਲੀ ਵਿੱਚ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ| ਖੋਜੀ ਕੁੱਤਿਆਂ ਦੀ ਮਦਦ ਨਾਲ ਮਲਬੇ ਹੇਠ ਫਸੇ ਲੋਕਾਂ ਦਾ ਪਤਾ ਲਗਾਇਆ ਗਿਆ| ਅਧਿਕਾਰੀਆਂ ਨੇ ਕਿਹਾ ਕਿ ਅਜੇ ਯਕੀਨੀ ਤੌਰ ਤੇ ਕਿਹਾ ਨਹੀਂ ਜਾ ਸਕਦਾ ਕਿ ਧਮਾਕਾ ਹੋਣ ਦਾ ਕਾਰਨ ਕੀ ਸੀ|

Leave a Reply

Your email address will not be published. Required fields are marked *