ਨੁੱਕੜ ਨਾਟਕ ਖੇਡਿਆ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਸੀ.ਆਈ.ਐਸ.ਐਫ. ਨੇ ਆਪਣੇ ਗੋਲਡਨ ਜੁਬਲੀ ਦੇ ਮੌਕੇ ਤੇ ‘ਬੇਟੀ ਬਚਾਓ ਬੇਟੀ ਪੜਾਓ’ ਪ੍ਰੋਗਰਾਮ ਤਹਿਤ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਸਰਕਾਰੀ ਹਾਈ ਸਕੂਲ ਕੰਡਾਲਾ, ਜ਼ਿਲ੍ਹਾ ਮੁਹਾਲੀ ਵਿਖੇ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ| ਪ੍ਰੋਗਰਾਮ ਵਿੱਚ ਸੀ. ਆਈ. ਐਸ. ਐਫ. ਦੇ ਕਮਾਂਡੈਂਟ ਸ਼੍ਰੀ ਸੁਨੀਤ ਸ਼ਰਮਾ, ਇੰਸਪੈਕਟਰ ਹਰਮਿੰਦਰ ਪਾਲ ਅਤੇ ਸੀ. ਆਈ. ਐਸ. ਐਫ. ਦਾ ਹੋਰ ਸਟਾਫ਼ , ਪ੍ਰਧਾਨ ਸ਼੍ਰੀ ਲਾਭ ਸਿੰਘ, ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਨੀਲਮ ਗੁਪਤਾ ਅਤੇ ਸਮੂਹ ਸਟਾਫ਼, ਅੰਗਰੇਜੀ ਅਤੇ ਸਮਾਜਿਕ ਸਿਖਿਆ ਦੇ ਜ਼ਿਲ੍ਹਾ ਮੈਂਟਰ ਸ਼੍ਰੀ ਸੁਰਜੀਤ ਕੁਮਾਰ ਸ਼ਰਮਾ ਅਤੇ ਵਿਦਿਆਰਥੀਆਂ ਨੇ ਭਾਗ ਲਿਆ|

Leave a Reply

Your email address will not be published. Required fields are marked *