ਨੇਚਰ ਪਾਰਕ ਵਿਚਲੇ ਬਾਥਰੂਮ ਦੀਆਂ ਫਲੱਸ਼ ਟੈਂਕੀਆਂ ਖਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 28 ਜੂਨ (ਸ. ਬ.) ਸਥਾਨਕ ਫੇਜ 8 ਵਿਚ ਸਥਿਤ ਲਈਅਰ ਵੈਲੀ ਵਿਚ ਪ੍ਰਸਾਸਨ ਵਲੋਂ ਲੋਕਾਂ ਦੀ ਸੁਵਿਧਾ ਲਈ ਜਨਤਕ ਬਾਥਰੂਮ ਤਾਂ ਬਣਾਏ ਹੋਏ ਹਨ ਪਰ ਇਥੇ ਫੇਜ਼-9 ਗੇਟ ਤੇ ਬਣੇ ਬਾਥਰੂਮ ਵਿੱਚ ਮਹਿਲਾ ਅਤੇ ਮਰਦ ਬਾਥਰੂਮਾਂ ਵਿਚ ਸਥਿਤ ਪਾਣੀ ਵਾਲੀਆਂ ਫਲੱਸ ਟੈਂਕੀਆਂ ਪਿਛਲੇ ਡੇਢ ਮਹੀਨੇ ਤੋਂ ਖਰਾਬ ਪਈਆਂ ਹਨ| ਇੱਥੇ ਤੈਨਾਤ ਕਰਮਚਾਰੀ ਵੱਲੋਂ ਇਹਨਾਂ ਬਾਥਰੂਮਾਂ ਦੇ ਦਰਵਾਜੇ ਬੰਦ ਕਰਕੇ ਦਰਵਾਜੇ ਤੇ ‘ਫਲਸ਼ ਖਰਾਬ ਹੈ ‘ ਦੀ ਪਰਚੀ ਚਿਪਕਾਈ ਹੋਈ ਹੈ ਅਤੇ ਜਦੋਂ ਲੋਕ ਬਾਥਰੂਮ ਵਿੱਚ ਜਾਂਦੇ ਹਨ ਤਾਂ ਅੱਗੋਂ ਦਰਵਾਜਾ ਬੰਦ ਦੇਖ ਕੇ ਉਹਨਾਂ ਨੂੰ ਵਾਪਸ ਮੁੜਣਾ ਪੈਂਦਾ ਹੈ | ਵੈਲੀ ਵਿੱਚ ਦੂਜਾ ਬਾਥਰੂਮ  ਵਾਈ ਪੀ ਐਸ ਗੇਟ ਤੇ ਬਣਿਆ ਹੋਇਆ ਹੈ ਜੋ ਕਾਫੀ ਦੂਰ ਹੈ ਅਤੇ ਲੋਕਾਂ ਨੂੰ ਮਜਬੂਰੀ ਵਿੱਚ ਉੱਥੇ ਜਾਣਾ ਪੈਂਦਾ ਹੈ| ਇਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ ਖਾਸ ਕਰਕੇ ਔਰਤਾਂ ਨੂੰ ਇਸ ਕਾਰਨ ਕਾਫੀ  ਪ੍ਰੇਸ਼ਾਨੀ ਆ ਰਹੀ ਹੈ|
ਇਸ ਲਈਅਰ ਵੈਲੀ ਵਿਚ ਵੱਡੀ ਗਿਣਤੀ ਲੋਕ ਸੈਰ ਕਰਨ ਆਉਂਦੇ ਹਨ,ਜਿਹਨਾਂ ਵਿਚ ਵੱਡੀ ਗਿਣਤੀ ਮਹਿਲਾਵਾਂ ਵੀ ਹੁੰਦੀਆਂ ਹਨ| ਪਰ ਲਈਅਰ ਵੈਲੀ ਵਿਚ ਆਏ ਲੋਕਾਂ ਨੁੰ ਬਾਥਰੂਮ ਜਾਣ ਸਮੇਂ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਕਿਉਂਕਿ ਮਹਿਲਾਵਾਂ ਅਤੇ ਮਰਦਾਂ ਲਈ ਬਣੇ ਦੋਵੇਂ ਬਾਥਰੂਮਾਂ ਵਿਚ ਹੀ ਫਲਸ ਟੈਂਕੀਆਂ ਨਹੀਂ ਚਲ ਰਹੀਆਂ|, ਜਿਸ ਕਾਰਨ ਉਥੇ ਕਾਫੀ ਬਦਬੂ ਮਾਰਦੀ ਰਹਿੰਦੀ ਹੈ| ਇਸ ਪਾਰਕ ਵਿਚ ਸੈਰ ਕਰਨ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਲਈਅਰ ਵੈਲੀ ਦੇ ਇਹਨਾ ਬਾਥਰੂਮਾਂ ਦੀਆਂ ਫਲੱਸ  ਟੈਂਕੀਆਂ ਠੀਕ ਕੀਤੀਆਂ ਜਾਣ|

Leave a Reply

Your email address will not be published. Required fields are marked *