ਨੇਚਰ ਪਾਰਕ ਵਿਚ ਗੁਰਦੁਆਰਾ ਅੰਬ ਸਾਹਿਬ ਦੀ ਕੰਧ ਨਾਲ ਇਕੱਠੇ ਕੀਤੇ ਸੁੱਕੇ ਪੱਤੇ, ਕਿਸੇ ਸਮੇਂ ਵੀ ਲੱਗ ਸਕਦੀ ਹੈ ਭਿਅੰਕਰ ਅੱਗ

ਐਸ ਏ ਐਸ ਨਗਰ, 1 ਜੁਨ (ਸ. ਬ.) ਫੇਜ 8 ਦੇ ਨੇਚਰ ਪਾਰਕ ਵਿਚ   ਰੁੱਖਾਂ ਨਾਲੋਂ ਟੁਟ ਕੇ ਸੁੱਕੇ ਪੱਤੇ ਵੱਡੀ ਗਿਣਤੀ ਵਿਚ ਗਿਰ ਰਹੇ ਹਨ, ਜਿਹਨਾਂ ਨੂੰ ਚੁਕ ਕੇ ਕਿਸੇ ਟਿਕਾਣੇ ਲਗਾਉਣ ਦੀ ਥਾਂ ਸਫਾਈ ਸੇਵਕਾਂ ਵਲੋਂ  ਪਾਰਕ ਵਿਚ ਉਗੇ ਰੁੱਖਾਂ ਦੀ ਹੇਠਾਂ ਹੀ ਢੇਰ ਲਗਾ ਦਿਤੇ ਗਏ ਹਨ| ਇਸ ਤੋਂ ਇਲਾਵਾ ਇਸ ਪਾਰਕ ਦੀ ਗੁਰਦੁਆਰਾ ਅੰਬ ਸਾਹਿਬ ਨਾਲ ਲੱਗਦੀ ਦੀਵਾਰ ਨਾਲ ਵੀ ਸੁੱਕੇ ਪਤਿਆਂ ਦੇ ਢੇਰ ਲਗਾਏ ਪਏ ਹਨ, ਜਿਸ ਕਾਰਨ ਉਥੇ ਪੱਤਿਆਂ ਦੇ ਸੜਣ ਕਾਰਨ ਗੈਸ ਬਣਨ ਅੱਗ ਗਈ  ਹੈ| ਇਹਨਾ ਸੁਕੇ ਪਤਿਆਂ ਦੇ ਢੇਰਾਂ ਨੂੰ ਕਦੇ ਵੀ ਅੱਗ ਲੱਗ ਸਕਦੀ ਹੈ ਅਤੇ ਤੇਜ ਧੁੱਪ ਕਾਰਨ ਜਾਂ ਕਿਸੇ ਨਿਕੀ ਜਿਹੀ   ਚਿੰਗਾਰੀ ਕਾਰਨ  ਕਦੇ ਵੀ ਅੱਗ ਦੇ ਭਾਂਬੜ ਮੱਚ ਸਕਦੇ ਹਨ|
ਇਥੇ ਇਹ ਵਰਣਨਯੋਗ ਹੈ ਕਿ ਅੱਜ ਤੋਂ ਗਮਾਡਾ ਵਲੋਂ ਸ਼ਹਿਰ ਦੇ ਪਾਰਕ ਨਗਰ ਨਿਗਮ ਮੁਹਾਲੀ ਨੂੰ ਹੈਂਡਓਵਰ ਕੀਤੇ ਗਏ ਹਨ ਪਰ ਇਹਨਾਂ ਪਾਰਕਾਂ ਵਿਚ ਸਹੀ ਤਰੀਕੇ ਨਾਲ ਸਾਂਭ ਸੰਭਾਲ ਤੇ ਸਫਾਈ ਕਰਨ ਦੀ ਥਾਂ ਗਮਾਡਾ ਦੇ ਠੇਕੇਦਾਰਾਂ ਨੇ ਸਫਾਈ ਕਰਨ ਦਾ ਦਿਖਾਵਾ ਜਿਹਾ ਹੀ ਕਰ ਦਿਤਾ ਹੈ ਅਤੇ ਨੇਚਰ ਪਾਰਕ ਵਿਚ ਥਾਂ ਥਾਂ ਸੁੱਕੇ ਪਤਿਆਂ ਦੇ ਢੇਰ ਲਗਾ ਦਿਤੇ ਹਨ|
ਇਸ ਸਬੰਧੀ ਸਮਾਜਸੇਵੀ ਆਗੂ  ਸ੍ਰੀ ਅਤੁਲ ਸ਼ਰਮਾ ਨੇ ਕਿਹਾ ਕਿ ਲੋਕ ਇਸ ਪਾਰਕ ਵਿਚ ਤਾਜੀ ਹਵਾ ਲ ੈਣ ਆਉਂਦੇ ਹਨ ਪਰ ਇਹਨਾਂ ਸੁੱਕੇ ਪਤਿਆਂ ਵਿਚੋਂ ਉਠ ਰਹੀ ਬਦਬੂ ਕਾਰਨ ਉਹਨਾਂ ਦਾ ਸਾਹ ਲੈਣਾ ਵੀ ਮੁਸਕਿਲ ਹੋ ਜਾਂਦਾ ਹੈ| ਇਸ ਬਦਬੂ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ|
ਉਹਨਾਂ ਕਿਹਾ ਕਿ ਇਸ ਪਾਰਕ ਵਿਚ ਇਸੇ ਤਰਾਂ ਹੀ ਪੱਤੇ ਇਕਠੇ ਕਰਕੇ ਉਹਨਾਂ ਨੂੰ ਅਕਸਰ ਹੀ ਅੱਗ ਲਗਾ ਦਿਤੀ ਜਾਂਦੀ ਹੈ, ਜਿਸ ਕਾਰਨ ਬਹੁਤ ਵੱਡੀ ਪੱਧਰ ਉਪਰ ਪ੍ਰਦੂਸਨ ਫੈਲਦਾ ਹੈ, ਜਿਸ ਤੋਂ ਸ਼ਹਿਰ ਵਾਸੀ ਬਹੁਤ  ਪ੍ਰੇਸ਼ਾਨ ਹੁੰਦੇ ਹਨ|  ਉਹਨਾਂ ਮੰਗ ਕੀਤੀ ਕਿ ਇਸ ਪਾਰਕ ਵਿਚ ਸਫਾਈ ਕਰਨ ਵਾਲੇ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੁੱਕੇ ਪੱਤਿਆਂ  ਨੂੰ ਉਥੋਂ ਹਟਵਾਇਆ ਜਾਵੇ|

Leave a Reply

Your email address will not be published. Required fields are marked *