ਨੇਤਰਹੀਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਬੋਰਡ ਦੇ ਸਾਹਮਣੇ ਧਰਨਾ

ਐਸ ਏ ਐਸ ਨਗਰ, 15 ਜਨਵਰੀ (ਜਸਵਿੰਦਰ ਸਿੰਘ) ਬਲਾਈਂਡ ਪਰਸਨਲ ਐਸੋਸੀਏਸ਼ਨ ਵੱਲੋਂ ਅੱਜ ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਅਹੁਦੇਦਾਰਾਂ ਅੰਗਰੇਜ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਨੀਲਮ, ਗੁਰਪਿੰਦਰ ਕੌਰ, ਚੰਦਾ ਰਾਣੀ ਅਤੇ ਰੀਨਾ ਦੀ ਅਗਵਾਈ ਹੇਠ ਮੁਹਾਲੀ ਫੇਜ਼ 8 ਸਿੱਖਿਆ ਬੋਰਡ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਤੋਂ ਓਪਨ ਬੋਰਡ ਪੰਜਾਬ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਫੀਸ ਮਾਫ ਕੀਤੀ ਜਾਵੇ ਅਤੇ ਨੇਤਰਹੀਣਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ। ਜਮਾਲਪੁਰ ਬਰੇਲ ਭਵਨ ਲੁਧਿਆਣਾ ਨੂੰ ਦਸਵੀਂ ਤੋਂ ਬਾਰ੍ਹਵੀਂ ਤੱਕ ਕੀਤਾ ਜਾਵੇ ਅਤੇ ਨੇਤਰਹੀਣ ਅਧਿਆਪਕਾ ਅਤੇ ਨੇਤਰਹੀਣ ਦਰਜਾ ਚਾਰ ਕਰਮਚਾਰੀਆਂ ਦੀ ਬਦਲੀ ਉਨ੍ਹਾਂ ਦੇ ਘਰ ਦੇ ਨੇੜੇ ਕੀਤੀ ਜਾਏ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮਾਰਚ 2019 ਵਿੱਚ ਨੇਤਰ ਹੀਨਾਂ ਲਈ ਨਿਕਲੀਆਂ ਈਟੀਟੀ ਦੀਆਂ 52 ਪੋਸਟਾਂ ਬਾਰੇ ਜਾਣਕਾਰੀ ਦਿੱਤੀ ਜਾਏ ਅਤੇ ਐਨ ਟੀ ਟੀ ਦੀਆਂ 84 ਪੋਸਟਾਂ ਤੇ ਨੇਤਰਹੀਣਾਂ (ਜਿਹਨਾਂ ਕੋਲ ਐਨਟੀਟੀ ਦਾ ਡਿਪਲੋਮਾ ਹੈ) ਦੀ ਭਰਤੀ ਕੀਤੀ ਜਾਏ। ਸਿੱਖਿਆ ਵਿਭਾਗ ਵਿਚ ਨੇਤਰਹੀਣਾਂ ਦੀਆਂ ਬੈਕ ਲੋਕ ਦੀਆਂ ਪੋਸਟਾਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ । ਇਸ ਮੌਕੇ ਇਨ੍ਹਾਂ ਆਗੂਆਂ ਵੱਲੋਂ ਸੜਕ ਵੀ ਜਾਮ ਕੀਤੀ ਗਈ।

Leave a Reply

Your email address will not be published. Required fields are marked *