ਨੇਤਾਜੀ ਸੁਭਾਸ਼ ਚੰਦਰ ਦੀ ਜੈਯੰਤੀ ਮੌਕੇ ਮਮਤਾ ਬੈਨਰਜੀ ਵੱਲੋਂ ਪੈਦਲ ਮਾਰਚ
ਪੱਛਮੀ ਬੰਗਾਲ, 23 ਜਨਵਰੀ (ਸ.ਬ.) ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅੱਜ 125ਵੀਂ ਜੈਯੰਤੀ ਹੈ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੋਲਕਾਤਾ ਵਿੱਚ ਪੈਦਲ ਮਾਰਚ ਕੱਢਿਆ। ਇਸ ਦੌਰਾਨ ਮਮਤਾ ਨੇ ਮੰਚ ਤੋਂ ਵਰਕਰਾਂ ਨੂੰ ਸੰਬੋਧਨ ਕੀਤਾ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਨੇਤਾਜੀ ਦੀ ਜੈਯੰਤੀ ਉੱਤੇ ਜਨਤਕ ਛੁੱਟੀ ਦਾ ਐਲਾਨ ਕਰਨ ਦੀ ਮੰਗ ਕੀਤੀ।
ਨੇਤਾਜੀ ਦੀ 125ਵੀਂ ਜੈਯੰਤੀ ਮੌਕੇ ਮਮਤਾ ਬੈਨਰਜੀ ਨੇ ਆਪਣਾ 8 ਕਿਲੋਮੀਟਰ ਲੰਬਾ ਪੈਦਲ ਮਾਰਚ ਸ਼ੁਰੂ ਕਰ ਦਿੱਤਾ ਹੈ। ਮਮਤਾ ਦੀ ਅਗਵਾਈ ਵਿੱਚ ਇਹ ਪੈਦਲ ਮਾਰਚ ਕੋਲਕਾਤਾ ਦੇ ਸ਼ਾਮ ਬਾਜ਼ਾਰ ਤੋਂ ਸ਼ੁਰੂ ਹੋਇਆ। ਇਸ ਮਾਰਚ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸਮਰਥਕ ਮਮਤਾ ਬੈਨਰਜੀ ਨਾਲ ਪੈਦਲ ਮਾਰਚ ਕਰ ਰਹੇ ਹਨ। ਦੱਸਣਯੋਗ ਹੈ ਕਿ ਅਪ੍ਰੈਲ-ਮਈ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਨੇਤਾਜੀ ਦੇ ਨਾਂਮ ਉੱਤੇ ਸਿਆਸੀ ਸੰਗ੍ਰਾਮ ਸ਼ੁਰੂ ਹੋ ਗਿਆ ਹੈ।